ਨਵੀਂ ਦਿੱਲੀ : ਅਮਰੀਕੀ ਈ-ਵਪਾਰ ਕੰਪਨੀ ਐਮਾਜ਼ੋਨ ਖ਼ੁਦਰਾ ਕਾਰੋਬਾਰ ਨਾਲ ਜੁੜੀ ਘਰੇਲੂ ਕੰਪਨੀ ਫ਼ਿਊਚਰ ਰਿਟੇਲ ਲਿਮਟਿਡ ਵਿੱਚ 8 ਤੋਂ 10 ਫ਼ੀਸਦੀ ਹਿੱਸੇਦਾਰੀ ਹਾਸਲ ਕਰਨ ਲਈ ਗੱਲਬਾਤ ਕਰ ਰਹੀ ਹੈ।
ਇਸ ਬਾਰੇ ਜਦੋਂ ਐਮਾਜ਼ੋਨ ਨਾਲ ਗੱਲਬਾਤ ਕੀਤੀ ਤਾਂ ਕੰਪਨੀ ਮੁਸ਼ਕਿਲਾਂ ਬਾਰੇ ਕੋਈ ਟਿੱਪਣੀ ਨਹੀਂ ਕਰਦੀ। ਉਥੇ ਫ਼ਿਊਚਰ ਰਿਟੇਲ ਨੇ ਕੁੱਝ ਵੀ ਦੱਸਣ ਤੋਂ ਮਨ੍ਹਾ ਕਰ ਦਿੱਤਾ ਹੈ। ਜੇ ਇਹ ਸੌਦਾ ਹੁੰਦਾ ਹੈ ਤਾਂ ਭਾਰਤੀ ਬਾਜ਼ਾਰ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
ਕੰਪਨੀ ਪਹਿਲਾਂ ਤੋਂ ਹੀ ਆਨਲਾਈਨ ਖ਼ੁਦਰਾ ਕਾਰੋਬਾਰ ਵਿੱਚ ਹੈ। ਦੋਵੇਂ ਕੰਪਨੀਆਂ ਵਿਚਕਾਰ ਕੁੱਝ ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਈ-ਵਪਾਰ ਮਾਰਕਿਟ ਪਲੇਸ ਲਈ ਐੱਫ਼ਡੀਆਈ ਨਿਯਮਾਂ ਨੂੰ ਸਖ਼ਤ ਕੀਤੇ ਜਾਣ ਤੋਂ ਬਾਅਦ ਗੱਲਬਾਤ ਰੁੱਕ ਗਈ ਸੀ।