ਨਵੀਂ ਦਿੱਲੀ: ਈ-ਕਾਮਰਸ ਖੇਤਰ ਦੀ ਦਿੱਗਜ ਕੰਪਨੀ ਐਮਾਜ਼ੌਨ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਭਾਰਤੀ ਰੇਲਵੇ ਦੇ ਨਾਲ ਆਪਣੀ ਸਾਂਝਦਾਰੀ ਨੂੰ ਮਜ਼ਬੂਤ ਕੀਤੀ ਹੈ ਅਤੇ ਦੇਸ਼-ਵਿਆਪੀ ਲੌਕਡਾਊਨ ਦੇ ਵਿਚਕਾਰ ਗਾਹਕਾਂ ਤੱਕ ਤੇਜ਼ੀ ਨਾਲ ਸਮਾਨ ਪਹੁੰਚਾਉਣ ਦੇ ਲਈ ਆਪਣੀ ਆਵਾਜਾਈ ਨੂੰ 55 ਮਾਰਗਾਂ ਤੱਕ ਵਧਾ ਦਿੱਤਾ ਹੈ।
ਪਿਛਲੇ ਸਾਲ ਐਮਾਜ਼ੌਨ ਇੰਡੀਆ ਨੇ 13 ਮਾਰਗਾਂ ਉੱਤੇ ਸ਼ਹਿਰਾਂ ਦੇ ਵਿਚਕਾਰ ਈ-ਕਾਮਰਸ ਵਸਤੂਆਂ ਦੀ ਆਵਾਜਾਈ ਦੇ ਲਈ ਭਾਰਤੀ ਰੇਲਵੇ ਦੇ ਨਾਲ ਸਾਂਝਾਦਾਰੀ ਕੀਤੀ ਸੀ। ਕੋਲਕਾਤਾ ਅਤੇ ਮੁੰਬਈ ਵਿੱਚ ਗਾਹਕਾਂ ਦੇ ਲਈ ਸਮਾਨ ਲੈਣ ਦੇ ਕੇਂਦਰ ਵੀ ਬਣਾਏ ਸਨ।
ਕੰਪਨੀ ਨੇ ਇੱਕ ਬਿਆਨ ਨੇ ਕਿਹਾ ਕਿ ਐਮਾਜ਼ੌਨ ਇੰਡੀਆ ਦੇਸ਼ ਭਰ ਵਿੱਚ ਰੇਲ ਦੇ ਮਾਧਿਅਮ ਰਾਹੀਂ ਸਮਾਨ ਪਹੁੰਚਾਏਗੀ ਅਤੇ ਉਹ ਭਾਰਤੀ ਰੇਲਵੇ ਵੱਲੋਂ ਸ਼ੁਰੂ ਕੀਤੀ ਕੋਵਿਡ-19 ਪਾਰਸਲ ਸਪੈਸ਼ਲ ਟ੍ਰੇਨ ਦੇ 55 ਮਾਰਗਾਂ ਦੀ ਵਰਤੋਂ ਕਰ ਰਹੀ ਹੈ।