ਪੰਜਾਬ

punjab

ETV Bharat / business

ਐਮਾਜ਼ਾਨ ਤੇ ਫਲਿੱਪਕਾਰਟ ਦੀ ਸਲਾਨਾ ਸੇਲ ਅੱਜ ਤੋਂ ਸ਼ੁਰੂ, ਮਿਲੇਗੀ ਭਾਰੀ ਛੋਟ - ਐਮਾਜ਼ਾਨ ਤੇ ਫਲਿੱਪਕਾਰਟ ਦੀ ਸਾਲਾਨਾ ਸੇਲ

ਐਮਾਜ਼ਾਨ ਤੇ ਫਲਿੱਪਕਾਰਟ ਦੀ ਸਲਾਨਾ ਸੇਲ ਅੱਜ ਤੋਂ ਸ਼ੁਰੂ ਹੋ ਗਈ ਹੈ। ਜੋ ਲੋਕ ਐਮਾਜ਼ਾਨ ਉੱਤੇ ਐਚਡੀਐੱਫਸੀ ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਰਾਹੀਂ ਖਰੀਦਦਾਰੀ ਕਰਦੇ ਹਨ, ਉਨ੍ਹਾਂ ਨੂੰ 10 ਫੀਸਦੀ ਦੀ ਛੋਟ ਦਿੱਤੀ ਜਾਵੇਗੀ ਤੇ ਜੋ ਫਲਿੱਪਕਾਰਟ ਉੱਤੇ ਆਈਸੀਆਈਸੀਆਈ ਬੈਂਕ ਦੇ ਕ੍ਰੈਡਿਟ ਕਾਰਡ 'ਤੇ ਖਰੀਦਦਾਰੀ ਕਰਨੇ ਹਨ ਉਨ੍ਹਾਂ ਨੂੰ 10 ਫੀਸਦੀ ਦੀ ਛੋਟ ਦਿੱਤੀ ਜਾਵੇਗੀ।

ਫ਼ੋਟੋ।
ਫ਼ੋਟੋ।

By

Published : Aug 6, 2020, 9:19 AM IST

ਹੈਦਰਾਬਾਦ: ਈ-ਕਾਮਰਸ ਜਾਇੰਟ ਐਮਾਜ਼ਾਨ ਦਾ ਸਾਲਾਨਾ ਸ਼ਾਪਿੰਗ ਤਿਉਹਾਰ ਪ੍ਰਾਈਮ ਡੇਅ ਅੱਜ ਤੋਂ ਸ਼ੁਰੂ ਹੋ ਗਿਆ ਹੈ। ਕੰਪਨੀ ਦੇ ਅਨੁਸਾਰ, ਇਸ ਤਿਉਹਾਰ ਦੀ ਮਿਆਦ 48 ਘੰਟੇ ਹੋਵੇਗੀ।

ਇਸ ਸਾਲ ਐਮਾਜ਼ਾਨ ਸ਼ਾਪਿੰਗ ਤਿਉਹਾਰ ਦੇ ਜ਼ਰੀਏ ਆਪਣੇ ਗ੍ਰਾਹਕਾਂ ਨੂੰ 300 ਨਵੇਂ ਉਤਪਾਦ ਪੇਸ਼ ਕਰੇਗੀ। ਪਹਿਲਾਂ ਇਹ ਉਤਪਾਦ ਪ੍ਰਾਈਮ ਮੈਂਬਰਾਂ ਲਈ ਹੋਣਗੇ ਅਤੇ ਫਿਰ ਦੂਜੇ ਉਨ੍ਹਾਂ ਨੂੰ ਖਰੀਦ ਸਕਣਗੇ। ਕੰਪਨੀ ਨੇ ਕਿਹਾ ਹੈ ਕਿ ਜੋ ਲੋਕ ਐਚਡੀਐੱਫਸੀ ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਰਾਹੀਂ ਖਰੀਦਦਾਰੀ ਕਰਦੇ ਹਨ, ਉਨ੍ਹਾਂ ਨੂੰ ਵੱਖਰੇ ਤੌਰ 'ਤੇ 10 ਫੀਸਦੀ ਦੀ ਛੋਟ ਦਿੱਤੀ ਜਾਵੇਗੀ।

ਪ੍ਰਾਈਮ ਡੇਅ ਦੇ ਤਹਿਤ ਗਾਹਕਾਂ ਨੂੰ ਸਮਾਰਟਫੋਨ, ਕੰਜ਼ਿਊਮਰ ਇਲੈਕਟ੍ਰਾਨਿਕ ਉਪਕਰਣ, ਟੀਵੀ, ਰਸੋਈ, ਖਿਡੌਣੇ, ਫੈਸ਼ਨ ਅਤੇ ਬਿਊਟੀ ਸੈਗਮੈਂਟ ਵਿੱਚ ਚੰਗੀ ਡੀਲ ਮਿਲੇਗੀ।

ਫਲਿੱਪਕਾਰਟ ਦਾ ਵੀ ਵੱਡਾ ਸੇਵਿੰਗ ਡੇਅ 6 ਅਗਸਤ ਤੋਂ ਸ਼ੁਰੂ ਹੈ। ਈ-ਕਾਮਰਸ ਪਲੇਟਫਾਰਮ 'ਤੇ 5 ਦਿਨਾਂ ਦੀ ਵਿਕਰੀ 10 ਅਗਸਤ ਤੱਕ ਚੱਲੇਗੀ। ਪਲੇਟਫਾਰਮ 'ਤੇ ਵਿਕਰੀ 6 ਅਗਸਤ ਨੂੰ 12:00 ਵਜੇ ਤੋਂ ਸ਼ੁਰੂ ਹੋ ਗਈ ਹੈ, ਜਿਸ ਦੌਰਾਨ ਖਪਤਕਾਰਾਂ ਨੂੰ ਸਮਾਰਟਫੋਨ, ਕੱਪੜੇ, ਉਪਕਰਣ, ਫਰਨੀਚਰ ਅਤੇ ਹੋਰ ਬਹੁਤ ਸਾਰੇ ਉਤਪਾਦਾਂ 'ਤੇ ਆਕਰਸ਼ਕ ਛੋਟ ਮਿਲੇਗੀ।

ਕੰਪਨੀ ਦੀ ਵੈਬਸਾਈਟ ਮੁਤਾਬਕ, ਵਿਕਰੀ ਦੇ ਦੌਰਾਨ 1 ਹਜ਼ਾਰ ਤੋਂ ਵੱਧ ਬ੍ਰਾਂਡਾਂ ਦੇ 10 ਲੱਖ ਤੋਂ ਵੱਧ ਉਤਪਾਦਾਂ 'ਤੇ ਗਾਹਕਾਂ ਨੂੰ ਚੰਗੇ ਸੌਦੇ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਿਟੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੇ ਕ੍ਰੈਡਿਟ ਕਾਰਡ 'ਤੇ ਵੀ 10 ਫੀਸਦੀ ਦੀ ਛੋਟ ਦਿੱਤੀ ਜਾਵੇਗੀ।

ABOUT THE AUTHOR

...view details