ਪੰਜਾਬ

punjab

ETV Bharat / business

ਕਾਲਿੰਗ ਨੂੰ ਵਧੀਆ ਬਣਾਉਣ ਲਈ ਏਅਰਟੈੱਲ ਨੇ ਸ਼ੁਰੂ ਕੀਤੀ ਵਾਈ-ਫਾਈ ਕਾਲਿੰਗ ਸੇਵਾ - fibre home broadband

ਕੰਪਨੀ ਦਾ ਦਾਅਵਾ ਹੈ ਕਿ ਉਹ ਇਸ ਤਰ੍ਹਾਂ ਦੀ ਸੇਵਾ ਸ਼ੁਰੂ ਕਰਨ ਵਾਲੀ ਦੂਰਸੰਚਾਰ ਉਦਯੋਗ ਦੀ ਪਹਿਲੀ ਕੰਪਨੀ ਹੈ। ਇਸ ਦਾ ਉਦੇਸ਼ ਸਮਾਰਟਫ਼ੋਨ ਗਾਹਕਾਂ ਨੂੰ ਘਰ ਦੇ ਅੰਦਰ ਵਧੀਆ ਕੁਨੈਕਟਿਵਿਟੀ ਉਪਲੱਭਧ ਕਰਵਾਉਣਾ ਹੈ। ਇਸ ਸੇਵਾ ਲਈ ਗਾਹਕਾਂ ਨੂੰ ਕੋਈ ਵਾਧੂ ਫ਼ੀਸ ਨਹੀਂ ਦੇਣਾ ਹੋਵੇਗਾ।

airtel wi-fi calling
ਕਾਲਿੰਗ ਨੂੰ ਵਧੀਆ ਬਣਾਉਣ ਲਈ ਏਅਰਟੈੱਲ ਨੇ ਸ਼ੁਰੂ ਕੀਤੀ ਵਾਈ-ਫਾਈ ਕਾਲਿੰਗ ਸੇਵਾਕਾਲਿੰਗ ਨੂੰ ਵਧੀਆ ਬਣਾਉਣ ਲਈ ਏਅਰਟੈੱਲ ਨੇ ਸ਼ੁਰੂ ਕੀਤੀ ਵਾਈ-ਫਾਈ ਕਾਲਿੰਗ ਸੇਵਾ

By

Published : Dec 11, 2019, 3:54 AM IST

ਨਵੀਂ ਦਿੱਲੀ : ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਦਿੱਲੀ-ਐੱਨਸੀਆਰ ਵਿੱਚ ਆਪਣੇ ਗਾਹਕਾਂ ਲਈ ਸਮਾਰਟ ਫ਼ੋਨ ਉੱਤੇ ਵੁਆਇਸ ਓਵਰ ਵਾਈ-ਫ਼ਾਈ ਯਾਨਿ ਕਿ ਵਾਈ-ਫਾਈ ਰਾਹੀਂ ਕਾਲ ਕਰਨ ਦੀ ਸੇਵਾ ਮੰਗਲਵਾਰ ਨੂੰ ਸ਼ੁਰੂ ਕੀਤੀ। ਇਸ ਦਾ ਹੋਰ ਵਿੱਚ ਵੀ ਵਿਸਥਾਰ ਕੀਤਾ ਜਾਵੇਗਾ।

ਕੰਪਨੀ ਦਾ ਦਾਅਵਾ ਹੈ ਕਿ ਉਹ ਇਸ ਤਰ੍ਹਾਂ ਦੀ ਸੇਵਾ ਸ਼ੁਰੂ ਕਰਨ ਵਾਲੀ ਦੂਰਸੰਚਾਰ ਉਦਯੋਗ ਦੀ ਪਹਿਲੀ ਕੰਪਨੀ ਹੈ। ਇਸ ਦਾ ਉਦੇਸ਼ ਸਮਾਰਟਫ਼ੋਨ ਗਾਹਕਾਂ ਨੂੰ ਘਰ ਦੇ ਅੰਦਰ ਵਧੀਆ ਕੁਨੈਕਟਿਵਿਟੀ ਉਪਲੱਭਧ ਕਰਵਾਉਣਾ ਹੈ। ਇਸ ਸੇਵਾ ਲਈ ਗਾਹਕਾਂ ਨੂੰ ਕੋਈ ਵਾਧੂ ਕਰ ਨਹੀਂ ਦੇਣਾ ਹੋਵੇਗਾ।

ਏਅਰਟੈੱਲ ਨੇ ਕਿਹਾ ਕਿ ਏਅਰਟੈੱਲ ਵਾਈ-ਫ਼ਾਈ ਕਾਲਿੰਗ ਸਮਾਰਟਫ਼ੋਨ ਗਾਹਕਾਂ ਨੂੰ ਐੱਲਟੀਈ ਨਾਲ ਵਾਈ-ਫ਼ਾਈ ਆਧਾਰਿਤ ਕਾਲਿੰਗ ਵਿੱਚ ਜਾਣ ਦੀ ਸੁਵਿਧਾ ਨੂੰ ਸੌਖਾ ਕਰਦਾ ਹੈ। ਇਸ ਸੇਵਾ ਰਾਹੀਂ ਕਾਲ ਕਰਨ ਉੱਤੇ ਕੋਈ ਵੀ ਵਾਧੂ ਕਰ ਨਹੀਂ ਲੱਗੇਗਾ। ਫ਼ਿਲਹਾਲ ਇਹ ਸੇਵਾ ਸਿਰਫ਼ ਦਿੱਲੀ-ਐੱਨਸੀਆਰ ਵਿੱਚ ਮੌਜੂਦ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਇਸ ਨੂੰ ਸ਼ੁਰੂ ਕੀਤਾ ਜਾਵੇਗਾ।

ਇਸ ਸੇਵਾ ਲਈ ਕਿਸੇ ਐੱਪ ਦੀ ਲੋੜ ਨਹੀਂ ਪਵੇਗੀ। ਗਾਹਕਾਂ ਨੂੰ airtel.in/wifi-calling ਉੱਤੇ ਜਾ ਕੇ ਇਹ ਦੇਖਣਾ ਹੋਵੇਗਾ ਕਿ ਉਸ ਦਾ ਸਮਾਰਟ ਫ਼ੋਨ ਵਾਈ-ਫ਼ਾਈ ਕਾਲਿੰਗ ਨੂੰ ਸਪੋਰਟ ਕਰਦਾ ਹੈ ਜਾਂ ਨਹੀਂ। ਡਿਵਾਇਸ ਦੇ ਆਪਰੇਟਿੰਗ ਸਿਸਟਮ ਨੂੰ ਸਭ ਤੋਂ ਨਵੇਂ ਵਰਜ਼ਨ ਉੱਤੇ ਅਪਡੇਟ ਕਰੋਂ ਜੋ ਕਿ ਵਾਈ-ਫ਼ਾਈ ਕਾਲਿੰਗ ਨੂੰ ਸਪੋਰਟ ਕਰਦਾ ਹੋਵੇ। ਇਸ ਤੋਂ ਬਾਅਦ ਫ਼ੋਨ ਦੀ ਸੈਟਿੰਗ ਵਿੱਚ ਜਾਓ ਅਤੇ ਵਾਈ-ਫ਼ਾਈ ਕਾਲਿੰਗ ਨੂੰ ਆਨ ਕਰ ਦਿਓ।

ਕੰਪਨੀ ਨੇ ਕਿਹਾ ਕਿ ਵਰਤਮਾਨ ਵਿੱਚ ਇਹ ਸੇਵਾ ਸਿਰਫ਼ ਏਅਰਟੈੱਲ ਐਕਸਟ੍ਰੀਮ ਫ਼ਾਇਬਰ ਹੋਮ ਬ੍ਰਾਡਬੈਂਡ ਦੇ ਨਾਲ ਮਿਲ ਰਹੀ ਹੈ। ਜਲਦ ਹੀ ਇਸ ਨੂੰ ਸਾਰੇ ਬ੍ਰਾਡਬੈਂਡ ਸੇਵਾਵਾਂ ਅਤੇ ਵਾਈ-ਫ਼ਾਈ ਹਾਟਸਪਾਟ ਲਈ ਉਪਲੱਭਧ ਕੀਤਾ ਜਾਵੇਗਾ।

ABOUT THE AUTHOR

...view details