ਨਵੀਂ ਦਿੱਲੀ: ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਬੁੱਧਵਾਰ ਨੂੰ ਵਰਚੁਅਲ ਅਤੇ ਓਪਨ ਰੇਡੀਓ ਐਕਸੈਸ ਨੈਟਵਰਕ ਤਕਨਾਲੋਜੀ ਦਾ ਲਾਭ ਉਠਾਉਣ ਅਤੇ ਭਾਰਤੀ ਸਮੱਸਿਆਵਾਂ ਦਾ ਹੱਲ ਕੱਢਣ ਲਈ 5ਜੀ ਨੈੱਟਵਰਕ ਵਿਕਸਿਤ ਕਰਨ ਲਈ ਇੰਟੈਲ ਨਾਲ ਸਹਿਯੋਗ ਦੀ ਘੋਸ਼ਣਾ ਕੀਤੀ ਹੈ।
ਭਾਰਤੀ ਏਅਰਟੈੱਲ ਅਤੇ ਹੋਰ ਦੂਰਸੰਚਾਰ ਸੰਚਾਲਕ ਇਸ ਸਮੇਂ ਦੇਸ਼ ਦੇ ਕੁਝ ਸ਼ਹਿਰਾਂ ਵਿੱਚ 5ਜੀ ਦੀ ਜਾਂਚ ਕਰ ਰਹੇ ਹਨ। ਕੰਪਨੀ ਨੇ ਇੱਕ ਬਿਆਨ 'ਚ ਕਿਹਾ, ਇਹ ਸਹਿਯੋਗ ਭਾਰਤ ਲਈ ਏਅਰਟੈੱਲ ਦੇ 5ਜੀ ਰੂਪਰੇਖਾ ਦਾ ਹਿੱਸਾ ਹੈ। ਕੰਪਨੀ ਆਪਣੇ ਗ੍ਰਾਹਕਾਂ ਨੂੰ ਇਕ ਹਾਈਪਰ ਕਨੈਕਟਡ ਵਿਸ਼ਵ ਦੀ ਪੂਰੀ ਸੰਭਾਵਨਾ ਦਾ ਲਾਭ ਲੈਣ ਦੇ ਯੋਗ ਬਣਾਉਣ ਲਈ ਆਪਣੇ ਨੈਟਵਰਕ ਨੂੰ ਬਦਲ ਰਹੀ ਹੈ। ਜਿਥੇ ਉਦਯੋਗ 4.0 ਤੋਂ ਕਲਾਉਡ ਗੇਮਿੰਗ ਤੇ ਵਰਚੁਅਲ ਅਤੇ ਸੰਗਠਿਤ ਹਕੀਕਤ ਇੱਕ ਨਿੱਤ ਦਾ ਤਜਰਬਾ ਬਣ ਜਾਂਦੀ ਹੈ।