ਨਵੀਂ ਦਿੱਲੀ : ਸਾਊਦੀ ਅਰਬ ਤੇ ਤੇਲ ਪਲਾਂਟਾਂ ਉੱਤੇ ਹਮਲੇ ਤੋਂ ਬਾਅਦ ਦੁਨੀਆਂ ਭਰ ਵਿੱਚ ਕੱਚੇ ਤੇਲ ਦੇ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਜਿਸ ਕਾਰਨ ਲਗਾਤਾਰ ਪਿਛਲੇ 6 ਦਿਨਾਂ ਤੋਂ ਦਿੱਲੀ ਵਿੱਚ ਪੈਟਰੌਲ ਦੀਆਂ ਕੀਮਤਾਂ ਵਿੱਚ 1.59 ਰੁਪਏ ਲੀਟਰ ਅਤੇ ਡੀਜ਼ਲ 1.31 ਰੁਪਏ ਦਾ ਵਾਧਾ ਹੋਇਆ ਹੈ।
ਜਨਤਕ ਖੇਤਰ ਦੀ ਪੈਟਰੌਲੀਅਮ ਕੰਪਨੀਆਂ ਵੱਲੋਂ ਜਾਰੀ ਕੀਤੀ ਸੂਚਨਾ ਮੁਤਾਬਕ ਈਂਧਨ ਦੀਆਂ ਕੀਮਤਾਂ ਵਿੱਚ ਲਗਾਤਾਰ 6ਵੇਂ ਦਿਨ ਵਧਾ ਹੋਇਆ ਹੈ।
17 ਸਤੰਬਰ ਤੋਂ ਪੈਟਰੌਲ ਦੀਆਂ ਕੀਮਤਾਂ ਵਿੱਚ ਕੁੱਲ 1.59 ਰੁਪਏ ਲੀਟਰ ਦਾ ਵਾਧਾ ਹੋਇਆ ਹੈ। ਉੱਥੇ ਹੀ ਡੀਜ਼ਲ 1.31 ਰੁਪਏ ਲੀਟਰ ਮਹਿੰਗਾ ਹੋਇਆ ਹੈ। ਸਾਊਦੀ ਅਰਾਮਕੋ ਦੇ ਪਲਾਂਟਾਂ ਉੱਤੇ ਡਰੋਨ ਹਮਲੇ ਤੋਂ ਬਾਅਦ ਵਿਸ਼ਵੀ ਪੱਧਰ ਉੱਤੇ ਕੱਚੇ ਤੇਲ ਦੀ ਪੂਰਤੀ ਵਿੱਚ 5 ਫ਼ੀਸਦ ਦੀ ਕਮੀ ਆਈ ਹੈ।