ਪੰਜਾਬ

punjab

ETV Bharat / business

ਲੌਕਡਾਊਨ ਕਾਰਨ ਭਾਰਤੀ ਆਰਥਿਕਤਾ ਨੂੰ 320 ਅਰਬ ਡਾਲਰ ਦਾ ਨੁਕਸਾਨ ਪਹੁੰਚਣ ਦੀ ਉਮੀਦ

ਕੋਵਿਡ-19 ਮਹਾਂਮਾਰੀ ਕਾਰਨ ਲਗਾਈ ਤਾਲਾਬੰਦੀ ਕਾਰਨ ਭਾਰਤੀ ਆਰਥਿਕਤਾ ਨੂੰ ਤਕਰੀਬਨ 320 ਅਰਬ ਡਾਲਰ ਦਾ ਨੁਕਸਾਨ ਪਹੁੰਚਣ ਦੀ ਉਮੀਦ ਹੈ।

ਡਾਲਰ
ਡਾਲਰ

By

Published : May 3, 2020, 7:41 PM IST

ਨਵੀਂ ਦਿੱਲੀ: ਇੱਕ ਰਿਪੋਰਟ ਮੁਤਾਬਕ ਕੋਵਿਡ-19 ਮਹਾਂਮਾਰੀ ਕਾਰਨ 40 ਦਿਨਾਂ ਦੀ ਤਾਲਾਬੰਦੀ ਨਾਲ ਰੋਜ਼ਾਨਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਘਾਟੇ ਦੇ ਮਾਮਲੇ ਵਿੱਚ ਭਾਰਤੀ ਆਰਥਿਕਤਾ ਨੂੰ ਤਕਰੀਬਨ 320 ਅਰਬ ਡਾਲਰ ਦਾ ਨੁਕਸਾਨ ਪਹੁੰਚਣ ਦੀ ਉਮੀਦ ਹੈ।

ਭਾਰਤ ਦੀ ਰੋਜ਼ਾਨਾ ਜੀਡੀਪੀ ਤਕਰੀਬਨ 8 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ। ਰਿਪੋਰਟ ਮੁਤਾਬਕ ਟ੍ਰੈਵਲ ਸੈਕਟਰ ਦੀਆਂ ਕੰਪਨੀਆਂ ਜਿਵੇਂ ਓਯੋ, ਓਲਾ ਅਤੇ ਮੇਕਮਾਈਟ੍ਰਿਪ ਆਦੀ 'ਤੇ ਇਸ ਦਾ ਵਧੇਰੇ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ।

ਲੌਕਡਾਊਨ ਕਾਰਨ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (ਐਮਐਸਐਮਈ) ਸੈਕਟਰ, ਜਿਸ ਨੂੰ ਅਕਸਰ ਭਾਰਤੀ ਅਰਥਚਾਰੇ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ, ਨੂੰ ਛੋਟੇ ਪੈਮਾਨੇ ਦੀਆਂ ਫੈਕਟਰੀਆਂ ਬੰਦ ਕਰਨੀਆਂ ਪਈਆਂ ਹਨ ਅਤੇ ਘੱਟੋ ਘੱਟ ਕਰਮਚਾਰੀਆਂ ਨਾਲ ਕੰਮ ਕਰਨਾ ਪੈ ਰਿਹਾ ਹੈ। ਕੋਵਿਡ-19 ਮਹਾਂਮਾਰੀ ਨੇ ਐਮਐਸਐਮਈ ਦੇ ਮਾਲੀਏ ਨੂੰ ਹੋਰ ਵੀ ਘਟਾ ਦਿੱਤਾ ਹੈ।

ਹਾਲਾਂਕਿ, ਇਨ੍ਹਾਂ ਰੁਕਾਵਟਾਂ ਦੇ ਬਾਵਜੂਦ ਖਪਤਕਾਰਾਂ ਵਿੱਚ ਵਿਹਾਰਕ ਤਬਦੀਲੀਆਂ ਦੇ ਕਾਰਨ ਕੁੱਝ ਖੇਤਰ ਚੋਟੀ 'ਤੇ ਪਹੁੰਚ ਗਏ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਈਪਰਲੋਕਲ ਡਲੀਵਰੀ, ਮੀਡੀਆ ਅਤੇ ਕਨਟੈਂਟ, ਵੀਡੀਓ ਕਾਨਫਰੰਸਿੰਗ ਅਤੇ ਹੋਰ ਐਂਟਰਪ੍ਰਾਈਜ਼ ਤਕਨੀਕੀ ਐਪਲੀਕੇਸ਼ਨਾਂ ਵਰਗੀਆਂ ਸੇਵਾਵਾਂ ਦੀ ਮੰਗ ਵਿੱਚ ਅਚਾਨਕ ਵਾਧਾ ਆਉਣ ਵਾਲੇ ਵਿੱਤੀ ਸਾਲਾਂ ਵਿੱਚ ਕੁਝ ਭਾਰਤੀ ਸਟਾਰਟਅਪਸ ਦੀ ਆਮਦਨੀ ਸੰਭਾਵਨਾ ਨੂੰ ਹੋਰ ਵਧਾਏਗਾ।

ABOUT THE AUTHOR

...view details