ਨਵੀਂ ਦਿੱਲੀ : ਵੱਖ-ਵੱਖ ਖੇਤਰਾਂ ਵਿੱਚ ਗਤੀਵਿਧਿਆਂ ਠੱਪ ਰਹਿਣ ਨਾਲ ਲੌਕਡਾਊਨ ਦੇ ਪਿਛਲੇ ਇੱਕ ਮਹੀਨੇ ਦੌਰਾਨ ਆਨਲਾਇਨ ਭੁਗਤਾਨ ਵਿੱਚ 30 ਫ਼ੀਸਦ ਤੱਕ ਗਿਰਾਵਟ ਆਈ ਹੈ। ਯਾਤਰਾ, ਰੀਅਲ ਅਸਟੇਟ, ਲਾਜਿਸਟਿਕਸ ਅਤੇ ਖਾਧ ਤੇ ਪੀਣ ਵਾਲੇ ਪਦਾਰਥਾਂ ਦੇ ਖੇਤਰ ਵਿੱਚ ਡਿਜ਼ੀਟਲ ਲੈਣ ਦੇਣ ਘੱਟ ਹੋਣ ਨਾਲ ਇਹ ਗਿਰਾਵਟ ਆਈ ਹੈ। ਵਿੱਤੀ ਤਕਨੀਕੀ ਪਲੇਟਫ਼ਾਰਮ ਰੇਜ਼ਰ ਪੇਅ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਰਿਪੋਰਟ ਲੌਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ 24 ਫ਼ਰਵਰੀ ਤੋਂ ਲੈ ਕੇ 23 ਮਾਰਚ ਅਤੇ ਉਸ ਤੋਂ ਬਾਅਦ ਲੌਕਡਾਊਨ ਦੌਰਾਨ 24 ਮਾਰਚ ਤੋਂ ਲੈ ਕੇ 23 ਅਪ੍ਰੈਲ 2020 ਦੇ ਵਿਚਕਾਰ ਕੰਪਨੀ ਦੇ ਪਲੇਟਫ਼ਾਰਮ ਉੱਤੇ ਹੋਣ ਵਾਲੇ ਲੈਣ ਦੇਣ ਉੱਤੇ ਆਧਾਰਿਤ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਡਿਜ਼ੀਟਲ ਲੈਣ ਦੇਣ ਵਿੱਚ ਸਭ ਤੋਂ ਜ਼ਿਆਦਾ ਗਿਰਾਵਟ ਗੁਜਰਾਤ ਵਿੱਚ ਦਰਜ ਕੀਤਾ ਗਿਆ ਹੈ। ਉਸ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ 39 ਫ਼ੀਸਦ ਅਤੇ ਤਾਮਿਲਨਾਡੂ ਵਿੱਚ 26 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਹਾਲਾਂਕਿ ਇਸ ਦੌਰਾਨ ਕੁੱਝ ਅਜਿਹੇ ਵੀ ਖੇਤਰ ਹਨ ਜਿੰਨ੍ਹਾਂ ਵਿੱਚ ਆਨਲਾਇਨ ਭੁਗਤਾਨ ਵਿੱਚ ਵਾਧਾ ਹੋਇਆ ਹੈ। ਇਸ ਵਿੱਚ ਬਿਜਲੀ, ਪਾਣੀ ਵਰਗੀਆਂ ਸੇਵਾਵਾਂ, ਆਈਟੀ, ਸਾਫ਼ਟਵੇਅਰ, ਮੀਡਿਆ ਅਤੇ ਮਨੋਰੰਜਨ ਦੇ ਖੇਤਰ ਵਿੱਚ ਡਿਜ਼ੀਟਲ ਲੈਣ ਦੇਣ ਵਿੱਚ ਲੜੀਵਾਰ 73 ਫ਼ੀਸਦ, 32 ਫ਼ੀਸਦ ਅਤੇ 25 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਲੋਕਾਂ ਦੇ ਲੌਕਡਾਊਨ ਦੌਰਾਨ ਘਰਾਂ ਵਿੱਚ ਰਹਿਣ ਨਾਲ ਸੰਭਵ ਤੌਰ ਉੱਤੇ ਇਹ ਦਰਜ ਕੀਤੀ ਗਈ ਹੈ।
ਰਿਪੋਰਟ ਮੁਤਾਬਕ ਉੱਥੇ ਹੀ ਦੂਸਰੇ ਪਾਸੇ ਲਾਜਿਸਟਿਕਸ ਵਰਗੀਆਂ ਗਤੀਵਿਧਿਆਂ ਵਿੱਚ ਡਿਜ਼ੀਟਲ ਵਿੱਚ 96 ਫ਼ੀਸਦ ਤੱਕ ਗਿਰਾਵਟ ਆਈ ਹੈ, ਯਾਤਰਾ ਖੇਤਰ ਵਿੱਚ ਇਹ 87 ਫ਼ੀਸਦਾ ਘੱਟ ਹੋਇਆ ਹੈ ਜਦਕਿ ਰੀਅਲ ਅਸਟੇਟ ਖੇਤਰ ਵਿੱਚ ਡਿਜ਼ੀਟਲ ਲੈਣ ਦੇਣ 83 ਫ਼ੀਸਦ ਘੱਟ ਹੋਇਆ ਹੈ। ਕਿਰਾਨਾ ਕਾਰੋਬਾਰ ਵਿੱਚ ਵੀ ਡਿਜ਼ੀਟਲ ਲੈਣ ਦੇਣ ਵਿੱਚ ਇਸ ਦੌਰਾਨ 54 ਫ਼ੀਸਦ ਕਮੀ ਆਈ ਹੈ।