ਪੰਜਾਬ

punjab

ETV Bharat / briefs

ਯੂਥ ਅਕਾਲੀ ਨੇਤਾ ਦੇ ਕਾਤਲਾਂ ਨੂੰ ਸਜ਼ਾਂ ਦਿਵਾਉਣ ਦੀ ਮੰਗ - punjab news

ਮਜੀਠੀਆਂ ਨੇ ਦਿਵਾਇਆ ਪਰਿਵਾਰ ਨੂੰ ਹੌਸਲਾ ਕਿਹਾ ਕਿ ਛੇਤੀ ਕਾਤਲ ਹੋਣਗੇ ਜ਼ੇਲ ਦੇ ਅੰਦਰ।

ਯੂਥ ਅਕਾਲੀ ਨੇਤਾ ਦੇ ਕਾਤਲਾਂ ਨੂੰ ਸਜ਼ਾਂ ਦਿਵਾਉਣ ਦੀ ਮੰਗ

By

Published : Mar 29, 2019, 6:51 PM IST

ਖੰਨਾਂ: ਬੀਤੇ ਕੁਝ ਦਿਨ ਪਹਿਲਾਂ ਯੂਥ ਅਕਾਲੀ ਨੇਤਾ ਗੁਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਸੀ ਇਸ ਦੇ ਸਬੰਧ ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆਂ ਨੇ ਮ੍ਰਿਤਕ ਪਰਿਵਾਰ ਨਾਲ ਦੁਖ ਸਾਝਾਂ ਕਰਨ ਆਏ , ਜਿੱਥੇ ਮਜੀਠੀਆਂ ਨੇ ਪਰਿਵਾਰ ਨੂੰ ਹੌਸਲਾ ਦਿੱਤਾ , ਕਿਹਾ ਕਿ ਪਰਿਵਾਰ ਨੂੰ ਇਸ ਸਿਆਸੀ ਕਤਲ ਦਾ ਇਨਸਾਫ ਦਿਵਾਉਣ ਲਈ ਉਹ ਹਰ ਤਰ੍ਹਾਂ ਪਰਿਵਾਰ ਦੇ ਨਾਲ ਹਨ ,ਅਤੇ ਹਰ ਤਰਾਂ ਦੇ ਸ਼ੰਘਰਸ਼ ਲਈ ਤਿਆਰ ਹਨ।

ਯੂਥ ਅਕਾਲੀ ਨੇਤਾ ਦੇ ਕਾਤਲਾਂ ਨੂੰ ਸਜ਼ਾਂ ਦਿਵਾਉਣ ਦੀ ਮੰਗ, ਵੇਖੋ ਵੀਡੀਓ।

ਮਜੀਠੀਆਂ ਨੇ ਕੱਸਿਆਂ ਸਰਕਾਰ 'ਤੇ ਨਿਸ਼ਾਨਾਂ
ਮਜੀਠੀਆਂ ਨੇ ਕਿਹਾ ਕਿ, "ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਕਾਨੂੰਨ ਨਾਮ ਦੀ ਚੀਜ਼ ਹੀ ਨਹੀ।"
ਮ੍ਰਿਤਕ ਦੇ ਭਰਾ ਅਤੇ ਮਾਂ ਨੇ ਕਿਹਾ ਕਿ ਸਾਨੂੰ ਗੁਰਪ੍ਰੀਤ ਦੇ ਕਤਲ ਦਾ ਇੰਨਸਾਫ਼ ਮਿਲਣਾ ਚਾਹੀਦਾ , ਮੌਜੂਦਾ ਕਾਂਗਰਸੀ ਵਿਧਾਇਕ ਕਾਤਿਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ,ਜੇਕਰ ਸਾਨੂੰ ਇੰਨਸਾਫ਼ ਨਾਂ ਮਿਲਿਆ ਤਾਂ ਸਾਨੂੰ ਫ਼ਿਰ ਸ਼ੰਘਰਸ਼ ਦੇ ਰਸਤੇ ਚੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਫਾਸੀਂ ਤੋ ਘੱਟ ਸਜ਼ਾ ਨਹੀ ਚਾਹੀਦੀ ।

ABOUT THE AUTHOR

...view details