ਨਵੀਂ ਦਿੱਲੀ: World Social Media Day ਹਰ ਸਾਲ 30 ਜੂਨ ਨੂੰ ਮਨਾਇਆ ਜਾਂਦਾ ਹੈ। ਸੋਸ਼ਮ ਮੀਡੀਆ ਰਾਹੀਂ ਅਸੀਂ ਆਪਣੇ ਤੋਂ ਦੂਰ ਬੈਠੇ ਲੋਕਾਂ ਨਾਲ ਵੀ ਜੁੜ ਸਕਦੇ ਹਾਂ। ਸੋਸ਼ਲ ਮੀਡੀਆ ਅੱਜ ਦੇ ਸਮੇਂ 'ਚ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਤਾਜ਼ਾ ਅੰਕੜਿਆਂ ਮੁਤਾਬਿਕ ਫ਼ੇਸਬੁੱਕ ਦੇ 2.38 ਬਿਲੀਅਨ ਮਹੀਨਾਵਾਰ ਐਕਟਿਵ ਯੂਜ਼ਰ ਹਨ ਜਿਸ ਨਾਲ ਇਸ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ਦਾ ਸਾਡੀ ਜ਼ਿੰਦਗੀ 'ਚ ਕਿੰਨਾਂ ਪ੍ਰਭਾਵ ਹੈ।
'ਸੋਸ਼ਲ ਮੀਡੀਆ ਡੇਅ' 'ਤੇ ਕੈਪਟਨ ਦੀ ਲੋਕਾਂ ਨੂੰ ਅਪੀਲ - cm amarinder singh
30 ਜੂਨ ਨੂੰ ਮਨਾਏ ਜਾਣ ਵਾਲੇ ਸੋਸ਼ਲ ਮੀਡੀਆ ਡੇਅ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਸ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਸੋਸ਼ਲ ਮੀਡੀਆ ਡੇਅ' 'ਤੇ ਟਵੀਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, 'ਮੌਜੂਦਾ ਸਮੇਂ 'ਚ ਜਦੋਂ ਸੋਸ਼ਲ ਮੀਡੀਆ ਦਾ ਇਸਤੇਮਾਲ ਫ਼ੇਕ ਨਿਊਜ਼ ਅਤੇ ਨਫ਼ਰਤ ਫੈਲਾਉਣ ਵਾਸਤੇ ਇਸਤੇਮਾਲ ਕਰ ਰਹੇ ਹਨ, ਚਲੋ ਅਸੀਂ ਇਸ ਦਾ ਇਸਤੇਮਾਲ ਬੁੱਧੀਮਤਾ ਨਾਲ ਕਰਨ ਦਾ ਵਾਅਦਾ ਕਰੀਏ।' ਉਨ੍ਹਾਂ ਕਿਹਾ, 'ਚਲੋ ਅਸੀਂ ਸੋਸ਼ਲ ਮੀਡੀਆ ਦਾ ਇਸਤੇਮਾਲ ਵਰਦਾਨ ਦੀ ਤਰ੍ਹਾਂ ਕਰੀਏ।'
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਸੋਸ਼ਲ ਮੀਡੀਆ ਡੇਅ ਦੇ ਮੌਕੇ ਇਸ ਦਾ ਇਸਤੇਮਾਲ ਸਮਾਜ ਦੀ ਬਿਹਤਰੀ ਲਈ ਕਰਨ 'ਤੇ ਜ਼ੋਰ ਦਿੱਤਾ। ਸੋਸ਼ਲ ਮੀਡੀਆ ਦਾ ਇਸਤੇਮਾਲ ਝੂਠੀ ਖ਼ਬਰਾਂ ਫੈਲਾਉਣ ਲਈ ਨਹੀਂ ਕਰਨਾ ਚਾਹੀਦਾ ਹੈ।