ਨਵੀਂ ਦਿੱਲੀ : ਕੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅੰਮ੍ਰਿਤਸਰ ਲੋਕ-ਸਭਾ ਸੀਟ ਤੋਂ ਚੋਣ ਲੜਣਗੇ? ਇਹ ਇੱਕ ਬਹੁਤ ਹੀ ਦਿਲਚਸਪ ਸਵਾਲ ਹੈ ਜਿਸਦਾ ਜਵਾਬ ਆਉਣ ਵਾਲੇ ਦਿਨਾਂ ਵਿਚ ਮਿਲ ਸਕਦੈ। ਕਾਂਗਰਸ ਨੇ ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਤੋਂ ਚੋਣ ਲੜਣ ਦੀ ਅਪੀਲ ਕੀਤੀ ਹੈ।
ਡਾ. ਮਨਮੋਹਨ ਸਿੰਘ ਪੰਜਾਬ ਦੀ ਇਸ ਸੀਟ ਤੋਂ ਲੜਨਗੇ ਲੋਕ-ਸਭਾ ਚੋਣ! - Lok Sabha Elections
19 ਮਈ ਨੂੰ ਆਖਰੀ ਪੜਾਅ ਵਿਚ ਪੰਜਾਬ 'ਚ ਚੋਣਾਂ ਹੋਣਗੀਆਂ। ਕੈਪਟਨ ਅਮਰਿੰਦਰ ਨੇ ਕਿਹਾ ਕਿ, ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸੁਝਾਏ ਸ਼ਾਰਟਲਿਸਟ ਉਮੀਦਵਾਰਾਂ ਦੇ ਨਾਮ ਕੇਂਦਰੀ ਕਮੇਟੀ ਚੋਣ ਕਮਿਸ਼ਨ ਨੂੰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੰਮਕਾਜ 'ਚ ਪਾਰਦਰਸ਼ਤਾ ਆਉਣ ਦਾ ਨਵਾਂ ਯੁੱਗ ਹੈ। ਹਾਲਾਂਕਿ ਕੈਪਟਨ ਅਮਰਿੰਦਰ ਨੇ ਸ਼ਾਰਟਲਿਸਟ ਹੋਏ ਨਾਵਾਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ।
ਐਤਵਾਰ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਆਸ਼ਾ ਕੁਮਾਰੀ ਨੇ ਡਾਕਟਰ ਮਨਮੋਹਨ ਸਿੰਘ ਨਾਲ ਲਗਭਗ ਅੱਧੇ ਘੰਟੇ ਲਈ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਡਾਕਟਰ ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਤੋਂ ਚੋਣ ਲੜਣ ਲਈ ਬੇਨਤੀ ਕੀਤੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ, ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸੁਝਾਏ ਸ਼ਾਰਟਲਿਸਟ ਉਮੀਦਵਾਰਾਂ ਦੇ ਨਾਮ ਕੇਂਦਰੀ ਕਮੇਟੀ ਚੋਣ ਕਮਿਸ਼ਨ ਨੂੰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੰਮਕਾਜ 'ਚ ਪਾਰਦਰਸ਼ਤਾ ਆਉਣ ਦਾ ਨਵਾਂ ਯੁੱਗ ਹੈ। ਹਾਲਾਂਕਿ ਕੈਪਟਨ ਅਮਰਿੰਦਰ ਨੇ ਸ਼ਾਰਟਲਿਸਟ ਹੋਏ ਨਾਵਾਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ। 19 ਮਈ ਨੂੰ ਆਖਰੀ ਪੜਾਅ ਵਿਚ ਪੰਜਾਬ 'ਚ ਚੋਣਾਂ ਹੋਣਗੀਆਂ।