ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਵਾਤਾਵਰਨ ਨੂੰ ਬਚਾਉਣ ਲਈ ਨਵਾਂ ਉਪਰਾਲਾ ਕੀਤਾ ਹੈ। ਹੁਣ ਹਥਿਆਰ ਦਾ ਲਾਇਸੈਂਸ ਬਣਵਾਉਣ ਤੋਂ ਪਹਿਲਾਂ 10 ਰੁੱਖ ਲਾਉਣੇ ਪੈਣਗੇ। ਇਸਦੇ ਨਾਲ ਹੀ ਉਹਨਾਂ ਦੀ ਦੇਖ-ਭਾਲ ਦੀ ਫ਼ੋਟੋ ਲਾਇਸੈਂਸ ਦੀ ਫਾਈਲ ਦੇ ਨਾਲ ਨੱਥੀ ਕਰਨੀ ਪਵੇਗੀ।
ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸਾਸ਼ਨ ਦਾ ਵਾਤਾਵਰਨ ਨੂੰ ਬਚਾਉਣ ਲਈ ਨਿਵੇਕਲਾ ਉਪਰਾਲਾ - weapon
ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਵਾਤਾਵਰਨ ਨੂੰ ਬਚਾਉਣ ਲਈ ਨਵਾਂ ਉਪਰਾਲਾ ਕੀਤਾ ਹੈ। ਹੁਣ ਹਥਿਆਰ ਦਾ ਲਾਇਸੈਂਸ ਬਣਵਾਉਣ ਤੋਂ ਪਹਿਲਾਂ 10 ਰੁੱਖ ਲਾਉਣੇ ਪੈਣਗੇ। ਇਸਦੇ ਨਾਲ ਹੀ ਉਹਨਾਂ ਦੀ ਦੇਖ-ਭਾਲ ਦੀ ਫ਼ੋਟੋ ਲਾਇਸੈਂਸ ਦੀ ਫਾਈਲ ਦੇ ਨਾਲ ਨੱਥੀ ਕਰਨੀ ਪਵੇਗੀ।
ਫ਼ਿਰੋਜ਼ਪੁਰ
ਇਹ ਨਿਵੇਕਲਾ ਉਪਰਾਲਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਸ਼ੁਰੂ ਕੀਤਾ ਹੈ ਅਤੇ ਇਸ ਗੱਲ ਦੀ ਹੁਣ ਚਰਚਾ ਸੋਸ਼ਲ ਮੀਡੀਆ 'ਤੇ ਹੋ ਵੀ ਰਹੀ ਹੈ। ਡਿਪਟੀ ਕਮਿਸ਼ਨਰ ਚੰਦਰ ਗੈਂਧ ਨੇ ਦੱਸਿਆ ਕਿ ਜੇਕਰ ਕਿਸੇ ਨੇ ਹਥਿਆਰ ਦਾ ਲਾਇਸੈਂਸ ਲੈਣਾ ਹੈ ਉਸਨੂੰ 10 ਰੁੱਖ ਲੱਗਾ ਕੇ ਉਸ ਦੀ ਫ਼ੋਟੋ ਖਿੱਚਣੀ ਹੈ। ਉਨ੍ਹਾਂ ਦੱਸਿਆ ਕਿ ਇਕ ਮਹੀਨੇ ਬਾਅਦ ਫ਼ਿਰ ਤੋਂ ਉਹਨਾਂ ਬੂਟਿਆਂ ਦੀ ਦੇਖ-ਭਾਲ ਕਰਨ ਦੀ ਫ਼ੋਟੋ ਖਿੱਚ ਕੇ ਫ਼ਾਈਲ ਦੇ ਨਾਲ ਨੱਥੀ ਕਰਨੀ ਪਵੇਗੀ ਅਤੇ ਫ਼ਿਰ ਉਸ ਦੀ ਫ਼ਾਈਲ ਨੂੰ ਲਾਇਸੈਂਸ ਦੀ ਮੰਜੂਰੀ ਮਿਲੇਗੀ।