ਪੰਜਾਬ

punjab

ETV Bharat / briefs

ਐੱਸਡੀਓ, ਜੇਈ ਤੇ ਕਲਰਕ 23 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ - injustice

ਜਲ ਸਪਲਾਈ ਵਿਭਾਗ ਦੇ ਐੱਸਡੀਓ, ਜੇਈ ਅਤੇ ਕਲਰਕ ਨੂੰ ਸਥਾਨਿਕ ਵਿਜੀਲੈਂਸ ਵਿਭਾਗ ਨੇ 23 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਜਾਣਕਾਰੀ ਮੁਤਾਬਕ ਠੇਕੇਦਾਰ ਕੋਲੋ ਕੀਤੇ ਕੰਮ ਦੇ ਕਰੀਬ 1 ਲੱਖ 50 ਹਜ਼ਾਰ ਦਾ ਬਿਲ ਪਾਸ ਕਰਨ ਲਈ 23 ਹਜ਼ਾਰ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ।

Vigilance department caught sdo je and clerk

By

Published : Apr 17, 2019, 5:45 AM IST

Updated : Apr 17, 2019, 6:21 PM IST

ਹੁਸ਼ਿਆਰਪੁਰ: ਜਲ ਸਪਲਾਈ ਵਿਭਾਗ ਦੇ ਐੱਸਡੀਓ ,ਜੇਈ ਅਤੇ ਕਲਰਕ ਨੂੰ ਰਿਸ਼ਵਤ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਸਥਾਨਿਕ ਵਿਜੀਲੈਂਸ ਵਿਭਾਗ ਨੇ 23 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਵੀਡੀਓ।
ਇਹ ਮਾਮਲਾ ਹੁਸ਼ਿਆਰਪੁਰ ਦੇ ਕਸਬੇ ਮੁਕੇਰੀਆਂ ਦਾ ਹੈ ਜਿਥੇ ਵਿਜੀਲੈਂਸ ਵਿਭਾਗ ਨੇ ਜਲ ਸੁਪਲਾਈ ਵਿਭਾਗ ਦੇ ਐੱਸਡੀਓ, ਜੇਈ ਅਤੇ ਕਲਰਕ ਨੂੰ ਇੱਕ ਠੇਕੇਦਾਰ ਕੋਲੋ ਕੀਤੇ ਕੰਮ ਦੇ ਕਰੀਬ 1 ਲੱਖ 50 ਹਜਾਰ ਦਾ ਬਿਲ ਨੂੰ ਪਾਸ ਕਰਨ ਲਈ 23 ਹਜ਼ਾਰ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ।

ਰਿਸ਼ਵਤ ਦੀ ਨਕਦੀ ਦੀ ਮੰਗ ਤੋਂ ਬਾਅਦ ਇਹ ਜਾਣਕਾਰੀ ਉਕਤ ਵਿਅਕਤੀ ਨੇ ਵਿਜੀਲੈਂਸ ਵਿਭਾਗ ਨਾਲ ਸਾਂਝੀ ਕੀਤੀ। ਵਿਜੀਲੈਂਸ ਵਿਭਾਗ ਨੇ ਇਸ ਜਾਣਕਾਰੀ ਤੋਂ ਬਾਅਦ ਮੁਲਾਜਮਾਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੁ ਕਰ ਲਿਆ। ਕਲਰਕ ਮੁਤਾਬਿਕ ਉਸ ਨੂੰ ਕਿਹਾ ਗਿਆ ਸੀ ਕਿ ਇੱਕ ਸ਼ਕਸ਼ ਪੈਸੇ ਲੈਕੇ ਆਵੇਗਾ ਤੇ ਜਿਸ ਤੋਂ ਪੈਸੇ ਲੈ ਲੈਣਾ ਹਨ। ਇਸ ਤੋਂ ਉਪਰਾਂਤ ਵਿਭਾਗ ਨੇ ਟੀਮ ਨੇ ਉਨ੍ਹਾਂ ਨੂੰ ਫੜ੍ਹ ਕੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Last Updated : Apr 17, 2019, 6:21 PM IST

ABOUT THE AUTHOR

...view details