ਨਵੀਂ ਦਿੱਲੀ:ਅਮਰੀਕਾ ਦੇ ਵੀਜ਼ੇ ਲਈ ਹੁਣ ਅਰਜ਼ੀ ਦੇਣ ਵਾਲੇ ਵਿਅਕਤੀ ਦੇ ਸੋਸ਼ਲ ਮੀਡੀਆ ਦੀ ਪੜਤਾਲ ਕੀਤੀ ਜਾਵੇਗੀ। ਇਹ ਆਦੇਸ਼ ਹੁਣ ਸਰਕਾਰੀ ਹੋ ਗਿਆ ਹੈ। ਵੀਜ਼ੇ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਦਾ ਯੂਜ਼ਰਨੇਮ ਲੈ ਕੇ ਪਹਿਲਾਂ ਉਸ ਦੇ ਸੋਸ਼ਲ ਮੀਡੀਆ ਦੇ ਪਿਛਲੇ 5 ਸਾਲਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ਅਤੇ ਫਿਰ ਉਸ ਨੂੰ ਵੀਜ਼ਾ ਦਿੱਤਾ ਜਾਵੇਗਾ। ਇਹ ਨਿਯਮ ਪਿਛਲੇ 1 ਸਾਲ ਤੋਂ ਲਾਗੂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਮਨਜ਼ੂਰੀ ਮਿਲੀ ਹੈ।
ਅਮਰੀਕਾ ਜਾਣ ਵਾਲਿਆਂ ਲਈ ਵੱਡਾ ਰੋੜਾ ਬਣ ਸਕਦਾ ਹੈ ਸੋਸ਼ਲ ਮੀਡੀਆ - online punjabi khabran
ਅਮਰੀਕਾ ਦੇ ਵੀਜ਼ੇ ਲਈ ਹੁਣ ਅਰਜ਼ੀ ਦੇਣ ਵਾਲੀਆਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟਜ਼ ਦੀ ਪਿਛਲੇ 5 ਸਾਲਾਂ ਦੀ ਜਾਣਕਾਰੀ ਦੇਣੀ ਪਵੇਗੀ। ਇਸ ਨਿਯਮ ਦੀ ਪਿਛਲੇ 1 ਸਾਲ ਤੋਂ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਪਰਵਾਨਗੀ ਮਿਲੀ ਹੈ।
30 ਸਿਤੰਬਰ 2018 ਤੱਕ ਦੀਆਂ ਆਕੜਿਆ ਮੁਤਾਬਕ ਇੱਕ ਸਾਲ ਦੇ ਵਿੱਚ ਅਮਰੀਕੀ ਦੂਤਾਵਾਸ ਨੇ 8.72 ਲੱਖ ਵੀਜ਼ੇ ਜਾਰੀ ਕੀਤੇ ਸਨ। ਨਿਊ ਯਾਰਕ ਟਾਈਮਜ਼ ਮੁਤਾਬਕ ਹਰ ਸਾਲ 1.47 ਕਰੋੜ ਵਿਅਕਤੀਆਂ ਨੂੰ ਆਪਣੇ ਸੋਸ਼ਲ ਮੀਡੀਆ ਦੀ ਜਾਣਕਾਰੀ ਦੇਣ ਲਈ ਕਿਹਾ ਜਾਵੇਗਾ।
ਰੈੱਡੀ ਅਤੇ ਨਿਊਮੈਨ ਇਮੀਗ੍ਰੇਸ਼ਨ ਲਾਅ ਫਰਮ ਦੇ ਐਮਿਲੀ ਨਿਊਮੈਨ ਨੇ ਕਿਹਾ, "ਅਮਰੀਕੀ ਦੂਤਾਵਾਸ ਵਿੱਚ ਵੀਜ਼ਾ ਫਾਰਮ ਡੀ-160 ਅਤੇ ਡੀ-260 ਵਿੱਚ ਵੀਜ਼ੇ ਲਈ ਅਰਜ਼ੀ ਦੇਣ ਵਾਲੀਆਂ ਲਈ ਉਨ੍ਹਾਂ ਦੇ ਪਿਛਲੇ 5 ਸਾਲਾਂ ਦਾ ਸੋਸ਼ਲ ਮੀਡੀਆ ਰਿਕਾਰਡ ਮੰਗੀਆਂ ਗਿਆ ਹੈ। ਹਲਾਂਕਿ ਅਰਜ਼ੀ ਦੇਣ ਵਾਲੀਆਂ ਨੂੰ ਸਿਰਫ਼ ਆਪਣਾ ਯੂਜ਼ਰਨੇਮ ਦੱਸਣਾ ਹੋਵੇਗਾ ਨਾਂ ਕਿ ਪਾਸਵਰਡ। ਉਨ੍ਹਾਂ ਕਿਹਾ ਕਿ ਫੇਸਬੁੱਕ, ਫਲੀਕਰ, ਗੂਗਲ ਪਲੱਸ, ਟਵਿੱਟਰ, ਲਿੰਕਡ ਇਨ ਅਤੇ ਯੂਟਿਊਬ ਦੀ ਜਾਂਚ ਕੀਤੀ ਜਾਵੇਗੀ।