ਨਵੀਂ ਦਿੱਲੀ: ਪੱਛਮੀ ਬੰਗਾਲ 'ਚ ਡਾਕਟਰਾਂ ਦੀ ਹੜਤਾਲ ਨੂੰ ਦੇਖਦਿਆਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਮਮਤਾ ਬਨਰਜੀ ਨੂੰ ਡਾਕਟਰਾਂ ਦੀ ਹੜਤਾਲ ਦੇ ਮਾਮਲੇ ਨੂੰ ਵਿਅਕਤੀਗਤ ਤੌਰ 'ਤੇ ਸੁਲਝਾਉਣ ਨੂੰ ਕਿਹਾ ਹੈ। ਦੂਜੇ ਪਾਸੇ, ਮਮਤਾ ਨੇ ਵੀ ਡਾਕਟਰਾਂ ਦੀ ਹੜਤਾਲ ਖ਼ਤਮ ਕਰਵਾਉਣ ਲਈ ਕੋਲਕਾਤਾ ਦੇ ਡਾਕਟਰਾਂ ਦੇ ਇੱਕ ਪੈਨਲ ਨਾਲ ਬੈਠਕ ਕੀਤੀ ਹੈ।
ਡਾਕਟਰਾਂ ਦੀ ਹੜਤਾਲ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਨੇ ਮਮਤਾ ਬੈਨਰਜੀ ਨੂੰ ਲਿਖੀ ਚਿੱਠੀ - kolkata
ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਮਮਤਾ ਬਨਰਜੀ ਨੂੰ ਚਿੱਠੀ ਲਿੱਖ ਕੇ ਮਾਮਲੇ 'ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮਮਤਾ ਨੂੰ ਕਿਹਾ ਕਿ ਉਹ ਵਿਅਕਤੀਗਤ ਤੌਰ 'ਤੇ ਮਾਮਲੇ ਨੂੰ ਸੁਲਝਾਉਣ।
ਸੰਕੇਤਕ ਤਸਵੀਰ
ਮਮਤਾ ਬਨਰਜੀ ਨੇ ਡਾਕਟਰਾਂ ਨੂੰ ਚਿੱਠੀ ਲਿੱਖ ਕੇ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਜੂਨੀਅਰ ਡਾਕਟਰ ਨਾਲ ਹੋਈ ਕੁੱਟ-ਮਾਰ ਤੋਂ ਬਾਅਦ ਪੂਰੀ ਮੈਡੀਕਲ ਐਸੋਸੀਏਸ਼ਨ 'ਚ ਗੁੱਸਾ ਹੈ। ਮਮਤਾ ਸਰਕਾਰ ਤੋਂ ਨਾਰਾਜ਼ ਡਾਕਟਰ ਅਸਤੀਫ਼ਾ ਦੇ ਰਹੇ ਹਨ। ਹੁਣ ਤਕ ਪੱਛਮੀ ਬੰਗਾਲ 'ਚ 150 ਤੋਂ ਵੀ ਜ਼ਿਆਦਾ ਡਾਕਟਰ ਆਪਣਾ ਅਸਤੀਫ਼ਾ ਦੇ ਚੁੱਕੇ ਹਨ।
Last Updated : Jun 18, 2019, 10:56 AM IST