ਚੰਡੀਗੜ੍ਹ: ਨਰਾਤੇ ਦੇ ਸੱਤਵੇਂ ਦਿਨ ਮਾਤਾ ਕਾਲਰਾਤਰੀ ਦੀ ਪੂਜਾ ਹੁੰਦੀ ਹੈ। ਹਿੰਦੂ ਧਰਮ ਵਿੱਚ ਮਾਤਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਦਾ ਵੱਖਰਾ ਮਹੱਤਵ ਹੈ। 9 ਦਿਨਾਂ ਤੱਕ ਪੂਜਾ ਕਰਨ ਨਾਲ ਹੀ ਵਰਤ ਅਤੇ ਪੂਜਾ ਪੂਰੀ ਮੰਨੀ ਜਾਂਦੀ ਹੈ। ਆਖ਼ਰੀ ਦਿਨ ਕੰਜਕਾਂ ਦੀ ਪੂਜਾ ਲਾਜਮੀ ਹੁੰਦੀ ਹੈ ਤਾਂ ਹੀ ਉਸ ਦਾ ਫ਼ਲ ਪ੍ਰਾਪਤ ਹੁੰਦਾ ਹੈ।
ਅੱਜ ਨਰਾਤੇ ਦਾ ਸੱਤਵੇਂ ਦਿਨ, ਮਾਤਾ ਕਾਲਰਾਤਰੀ ਦੀ ਹੁੰਦੀ ਹੈ ਪੂਜਾ - Spirituality
ਅੱਜ ਨਰਾਤੇ ਦੇ ਸਤਵੇਂ ਦਿਨ ਮਾਤਾ ਕਾਲਰਾਤਰੀ ਦੀ ਪੂਜਾ ਹੁੰਦੀ ਹੈ। ਚੇਤਰ ਮਹੀਨੇ ਦੇ ਨਰਾਤਿਆਂ ਦੀ ਸ਼ੁਰੂਆਤ ਇਸ ਵਾਰ 6 ਅਪ੍ਰੈਲ ਤੋਂ ਹੋ ਚੁੱਕੀ ਹੈ। 9 ਦਿਨ ਤੱਕ ਮਾਤਾ ਦੇ ਵੱਖ ਵੱਖ ਸਰੂਪਾਂ ਦੀ ਪੂਜਾ ਕੀਤੀ ਜਾਵੇਗੀ ਅਤੇ ਫ਼ਿਰ 9 ਵੇਂ ਦਿਨ ਕੰਜਕਾਂ ਬੈਠਾ ਕੇ ਭੋਗ ਲਾਇਆ ਜਾਵੇਗਾ। 9 ਦਿਨ ਤੱਕ ਸ਼ਰਧਾਲੂਆਂ ਵਲੋਂ ਮਾਤਾ ਦੇ ਵਰਤ ਰੱਖੇ ਜਾਂਦੇ ਹਨ।
ਮਾਤਾ ਕਾਲਰਾਤਰੀ ਦੇ ਇਸ ਰੂਪ ਨੂੰ ਹਨੇਰੇ ਵਾਂਗ ਕਾਲੇ ਰੰਗ ਦਾ ਹੋਣ ਕਾਰਨ ਕਾਲਰਾਤਰੀ ਕਿਹਾ ਜਾਂਦਾ ਹੈ। ਮਾਤਾ ਦੇ ਇਸ ਰੂਪ ਨੂੰ ਦੁੱਖਾਂ ਅਤੇ ਮੌਤ ਦਾ ਡਰ ਦੂਰ ਕਰਨ ਵਾਲਾ ਮੰਨਿਆ ਜਾਂਦਾ ਹੈ। ਇਸ ਕਾਰਨ ਕਰਕੇ ਹੀ ਇਨ੍ਹਾਂ ਨੂੰ ਕਾਲਰਾਤਰੀ ਦੇਵੀ ਵਜੋਂ ਜਾਣਿਆ ਜਾਂਦਾ ਹੈ। ਦੇਵੀ ਦਾ ਇਹ ਰੂਪ ਭਿਆਨਕ ਅਤੇ ਵਾਲ ਵਿਖਰੇ ਹੋਏ ਹੁੰਦੇ ਹਨ। ਇਸ ਰੂਪ 'ਚ ਤਿੰਨ ਅੱਖਾਂ ਹਨ ਅਤੇ ਇਹ ਤਿੰਨੋਂ ਹੀ ਗੋਲ ਹਨ। ਦੇਵੀ ਦੇ ਹੱਥ ਵਿੱਚ ਵੱਖ-ਵੱਖ ਸ਼ਸਤਰ ਹਨ।
ਧਾਰਮਕ ਕਥਾਵਾਂ ਮੁਤਾਬਕ ਮਾਤਾ ਦੁਰਗਾ ਨੇ ਆਪਣੇ ਕਾਲਰਾਤਰੀ ਰੂਪ ਵਿੱਚ ਚੰਡ-ਮੁੰਡ ਨਾਂਅ ਦੇ ਰਾਕਸ਼ਸਾਂ ਦੇ ਖੂਨ ਤੋਂ ਪੈਦਾ ਹੋਏ ਰੱਕਤਬੀਜਾਂ ਨੂੰ ਖ਼ਤਮ ਕਰ ਦਿੱਤਾ ਸੀ। ਮਾਤਾ ਇਸ ਰੂਪ ਨੂੰ ਸਭ ਤੋਂ ਸ਼ਕਤੀਸ਼ਾਲੀ ਰੂਪ ਵਜੋਂ ਮੰਨਿਆ ਜਾਂਦਾ ਹੈ।