ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਜਾਧਵਪੁਰ ਸੀਟ ਤੋਂ ਟੀਐਮਸੀ ਦੀ ਸੰਸਦ ਮੈਂਬਰ ਮਿਮੀ ਚਕ੍ਰਵਰਤੀ ਅਤੇ ਬਾਸੀਰਹਾਟ ਸੀਟ ਤੋਂ ਸੰਸਦ ਮੈਂਬਰ ਨੁਸਰਤ ਜਹਾਂ ਨੇ ਲੋਕ ਸਭਾ ਮੈਂਬਰ ਦੇ ਤੌਰ 'ਤੇ ਸਹੁੰ ਚੁੱਕ ਲਈ ਹੈ। ਨੁਸਰਤ ਜਹਾਂ ਨੇ ਹਾਲ ਹੀ ਵਿੱਚ ਬਿਜ਼ਨਸਮੈਨ ਨਿਖਿਲ ਜੈਨ ਨਾਲ ਤੁਰਕੀ ਵਿੱਚ ਵਿਆਹ ਕੀਤਾ ਹੈ, ਜਿਸ ਵਿੱਚ ਸ਼ਾਮਿਲ ਹੋਣ ਲਈ ਮਿਮੀ ਵੀ ਉੱਥੇ ਗਈ ਸਨ। ਇਸੇ ਕਾਰਨ ਦੋਹਾਂ ਨੇ ਮੰਗਲਵਾਰ ਨੂੰ ਸਹੁੰ ਚੁੱਕੀ।
ਵਿਆਹ ਤੋਂ ਬਾਅਦ ਨੁਸਰਤ ਜਹਾਂ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ - lok sabha
ਬੰਗਾਲ ਦੀ ਅਦਾਕਾਰਾ ਤੇ ਟੀਐਮਸੀ ਦੀ ਸੰਸਦ ਮੈਂਬਰ ਨੁਸਰਤ ਜਹਾਂ ਨੇ ਮੰਗਲਵਾਰ ਨੂੰ ਸੰਸਦ ਦੇ ਮੈਂਬਰ ਦੇ ਤੌਰ 'ਤੇ ਸਹੁੰ ਚੁੱਕ ਲਈ। ਮਿਮੀ ਚਕ੍ਰਵਰਤੀ ਨੇ ਵੀ ਨੁਸਰਤ ਦੇ ਨਾਲ ਸੰਸਦ ਮੈਂਬਰ ਦੇ ਤੌਰ 'ਤੇ ਸਹੁੰ ਚੁੱਕੀ।
ਫ਼ੋਟੋ
ਦੋਹਾਂ ਨੇ ਬੰਗਾਲੀ ਭਾਸ਼ਾ ਵਿੱਚ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਦੋਹਾਂ ਨੇ ਵੰਦੇ ਮਾਤਰਮ, ਜੈ ਹਿੰਦ ਅਤੇ ਜੈ ਬੰਗਲਾ ਦੇ ਨਾਅਰੇ ਵੀ ਲਗਾਏ। ਸਹੁੰ ਚੁੱਕਣ ਤੋਂ ਬਾਅਦ ਨੁਸਰਤ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਤੋਂ ਅਸ਼ੀਰਵਾਦ ਵੀ ਲਿਆ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਸੰਸਦ ਪਹੁੰਚਣ 'ਤੇ ਦੋਹਾਂ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਕੱਪੜਿਆਂ ਕਾਰਨ ਲੋਕਾਂ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।