ਲੁਧਿਆਣਾ: ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜ ਚੁੱਕੇ ਟੀਟੂ ਬਾਣੀਆ ਕਾਫੀ ਸੁਰਖੀਆਂ 'ਚ ਰਹਿੰਦਾ ਹੈ। ਟੀਟੂ ਪਹਿਲਾਂ ਬੁੱਢੇ ਨਾਲੇ 'ਤੇ ਗਿੱਧਾ ਪਾ ਕੇ ਤੇ ਹੁਣ ਵਿਧਾਨ ਸਭਾ ਸਪੀਕਰ ਦੇ ਖ਼ਿਲਾਫ਼ ਚੱਲਦਾ-ਫਿਰਦਾ ਧਰਨਾ ਲਾ ਕੇ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ।
ਇਹ ਵੀ ਪੜ੍ਹੋ: ਪਨਬੱਸ ਮੁਲਾਜ਼ਮਾਂ ਵੱਲੋਂ ਚੱਕਾ ਜਾਮ, ਖੱਜਲ ਹੋ ਰਹੇ ਯਾਤਰੀ
ਇਹ ਵੀ ਪੜ੍ਹੋ: ਲੁਧਿਆਣਾ: ਤੇਜ਼ ਰਫਤਾਰ ਟਰੱਕ ਨੇ ਐਕਟਿਵਾ ਸਵਾਰ ਔਰਤ ਨੂੰ ਦਰੜਿਆ
ਟੀਟੂ ਬਾਣੀਆ ਨੇ ਇਹ ਧਰਨਾ ਪੰਜਾਬ ਵਿਧਾਨ ਸਭਾ ਸਪੀਕਰ ਦੇ ਖ਼ਿਲਾਫ਼ ਲਗਾ ਹੈ। ਟੀਟੂ ਬਾਣੀਆ ਨੇ ਕਿਹਾ ਕਿ ਸਰਕਾਰ ਕੋਲ ਨਾ ਤਾਂ ਸੁਰੱਖਿਆ ਲਈ ਅਤੇ ਹੀ ਆਮ ਲੋਕਾਂ ਤੇ ਵਿਕਾਸ ਦੇ ਕੰਮਾਂ 'ਤੇ ਲਾਉਣ ਲਈ ਪੈਸੇ ਹਨ ਪਰ ਵਿਧਾਇਕਾਂ ਦੀ ਜੇਬਾਂ ਭਰਨ ਲਈ ਸਰਕਾਰ ਕੋਲ ਕਾਫੀ ਪੈਸੇ ਹਨ। ਟੀਟੂ ਨੇ ਕਿਹਾ ਕਿ ਦਾਖਾ ਤੋਂ ਵਿਧਾਇਕ ਐਚ.ਐਸ. ਫੂਲਕਾ ਕਾਫੀ ਸਮੇਂ ਤੋਂ ਆਪਣਾ ਅਸਤੀਫ਼ਾ ਦੇ ਚੁੱਕੇ ਨੇ ਪਰ ਹਾਲੇ ਤੱਕ ਵੀ ਉਨ੍ਹਾਂ ਦੀ ਤਨਖਾਹ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ। ਟੀਟੂ ਨੇ ਕਿਹਾ ਕਿ ਫੂਲਕਾ ਨੂੰ ਦਿੱਤੀ ਜਾ ਰਹੀ ਤਨਖ਼ਾਹ ਬੰਦ ਹੋਣੀ ਚਾਹੀਦੀ ਹੈ। ਟੀਟੂ ਬਾਣੀਆ ਨੇ ਕਿਹਾ ਹੈ ਕਿ ਲਗਭਗ 11 ਮਹੀਨਿਆਂ ਤੋਂ ਐਚ.ਐਸ. ਫੂਲਕਾ ਆਪਣੇ ਹਲਕੇ ਨਹੀਂ ਦਿਖਾਈ ਦਿੱਤੇ।