ਨਵੀਂ ਦਿੱਲੀ: ਭਲਕੇ 12 ਮਈ ਨੂੰ 'ਮਦਰਜ਼ ਡੇ' ਹੈ, ਜਿਸ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਨਿਰਦੇਸ਼ਕ ਸ਼ੂਜਿਤ ਸਰਕਾਰ ਦਾ ਇੱਕ ਸੌਂਗ(ਗਾਣਾ) ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸੌਂਗ(ਗਾਣੇ) ਨੂੰ ਅਮਿਤਾਭ ਬੱਚਨ ਨੇ ਇੱਕ ਬੱਚੇ ਨਾਲ ਮਿਲ ਕੇ ਆਵਾਜ਼ ਦਿੱਤੀ ਹੈ। ਇਸ ਵੀਡੀਓ ਨੂੰ ਅਮਿਤਾਭ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਲਿਖਿਆ " ਸ਼ੂਜਿਤ ਸਰਕਾਰ, ਅਨੁਜ ਗਰਗ ਅਤੇ ਉਨ੍ਹਾਂ ਦਾ ਛੋਟਾ ਬੇਟਾ, ਨਾਲ ਹੀ ਮੇਰੇ ਵੱਲੋਂ ਇੱਕ ਸ਼ਰਧਾੰਜਲੀ"।
ਮਦਰਜ਼ ਡੇਅ 'ਤੇ ਬਿਗ-ਬੀ ਦਾ ਖ਼ਾਸ ਗਾਣਾ, ਵੀਡੀਓ 'ਚ ਬਿਗ-ਬੀ ਦਾ ਬਚਪਨ
ਬਾਲੀਵੁੱਡ 'ਚ ਆਪਣੀ ਅਦਾਕਾਰ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਅਮਿਤਾਭ ਬੱਚਨ ਅਤੇ ਨਿਰਦੇਸ਼ਕ ਸ਼ੂਜਿਤ ਸਰਕਾਰ ਦੀ ਜੋੜੀ ਇੱਕ ਵਾਰ ਫਿਰ ਸੁਰਖ਼ੀਆਂ 'ਚ ਹੈ, ਪਰ ਇਸ ਵਾਰ ਕਿਸੇ ਫ਼ਿਲਮ ਨੂੰ ਲੈ ਕੇ ਨਹੀਂ, ਸਗੋ ਇੱਕ ਗਾਣੇ ਨੂੰ ਲੈ ਕੇ ਚਰਚਾ ਛਿੜੀ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਦਾ ਆਈਡੀਆ ਪਹਿਲਾਂ ਸ਼ੂਜਿਤ ਸਰਕਾਰ ਦੇ ਮਨ ਵਿੱਚ ਆਇਆ ਸੀ। ਦਰਅਸਲ ਸ਼ੂਜਿਤ ਚਾਹੁੰਦੇ ਸਨ ਕਿ ਇਸ ਵੀਡੀਓ 'ਚ ਅਮਿਤਾਭ ਬੱਚਨ ਆਪਣੀ ਆਵਾਜ਼ ਦੇਣ। ਇਸ ਗਾਣੇ ਨੂੰ ਅਨੁਜ ਗਰਗ ਨੇ ਸੰਗੀਤ ਦਿੱਤਾ ਹੈ।
ਇਸ ਵੀਡੀਓ ਰਾਹੀਂ ਮਾਂ ਦੀ ਮਮਤਾ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ, ਜਿਸਦੀ ਪੇਸ਼ਕਾਰੀ ਅਮਿਤਾਭ ਬੱਚਨ ਦੀ ਆਵਾਜ਼ 'ਚ ਹੈ। ਇਸ ਵੀਡੀਓ ਚ ਮੋਨੋਕ੍ਰੋਮ ਪਿਕਚਰ ਹੈ, ਜਿਸ ਵਿੱਚ ਬਹਾਦਰ ਅਤੇ ਪ੍ਰੇਰਣਾਸਰੋਤ ਮਾਵਾਂ ਨੂੰ ਦਿਖਾਇਆ ਗਿਆ ਹੈ। ਵੀਡੀਓ 'ਚ ਅਮਿਤਾਭ ਬੱਚਨ ਵੀ ਆਪਣੀ ਮਾਂ ਨਾਲ ਨਜ਼ਰ ਆ ਰਹੇ ਹਨ। ਅਮਿਤਾਬ ਬੱਚਨ ਦੇ ਮਾਤਾ ਸਵਰਗੀ ਸ਼੍ਰੀਮਤੀ ਤੇਜੀ ਬੱਚਨ ਬਲੈਕ ਐਂਡ ਵਾਈਟ ਫ੍ਰੇਮ ਵਿੱਚ ਨਜ਼ਰ ਆ ਰਹੇ ਹਨ।