ਪੰਜਾਬ

punjab

ETV Bharat / briefs

ਉੱਘੇ ਨਾਵਲਕਾਰ ਜਸਵੰਤ ਕੰਵਲ ਦੀ ਸਹਾਇਤਾ ਪੰਜਾਬ ਸਰਕਾਰ ਨੇ ਵਧਾਇਆ ਮਦਦ ਦਾ ਹੱਥ - JASWANT KANWAL

ਪੰਜਾਬ ਦੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੀ ਸਿਹਤ ਵਡੇਰੀ ਉਮਰ ਹੋਣ ਕਰਕੇ ਨਾਸਾਜ਼ ਚੱਲ ਰਹੀ ਹੈ ਜਿਸ ਕਰਕੇ ਉਨ੍ਹਾਂ ਦੀ ਮਦਦ ਲਈ ਕੈਪਟਨ ਅਮਰਿੰਦਰ ਸਿੰਘ ਨੇ 5 ਲੱਖ ਦਾ ਇਮਦਾਦ ਕਰਨ ਦਾ ਫ਼ੈਸਲਾ ਲਿਆ ਹੈ।

ਫ਼ੋਟੋ

By

Published : Jul 3, 2019, 10:03 AM IST

ਚੰਡੀਗੜ੍ਹ: ਮੁੱਖ ਮੰਤਰੀ ਪੰਜਾਬ ਨੇ ਉੱਘੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਲਈ 5 ਲੱਖ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਵਡੇਰੀ ਉਮਰ ਕਰ ਕੇ ਜਸਵੰਤ ਸਿੰਘ ਦੀ ਸਿਹਤ ਨਾਸਾਜ਼ ਚੱਲ ਰਹੀ ਹੈ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਖ਼ਾਸ ਤੌਰ 'ਤੇ ਹਿਦਾਇਤ ਦਿੱਤੀ ਹੈ ਕਿ ਉਹ ਜਸਵੰਤ ਸਿੰਘ ਦੇ ਪਿੰਡ ਢੁੱਡੀਕੇ ਜਾ ਕੇ ਖ਼ੁਦ ਉਨ੍ਹਾਂ ਨੂੰ ਇਮਦਾਦ ਦੇਣ। ਇਸ ਦੇ ਨਾਲ ਹੀ ਕਿਹਾ ਕਿ ਜਸਵੰਤ ਸਿੰਘ ਨੂੰ ਲੌਂੜੀਦੀ ਮੈਡੀਕਲ ਸਹਾਇਤਾ ਦਿੱਤੀ ਜਾਵੇ।

ਕੌਣ ਹੈ ਜਸਵੰਤ ਸਿੰਘ ਕੰਵਲ ?

ਲੰਬੀ ਉਮਰ ਹੰਢਾਉਣ ਵਾਲੇ ਜਸਵੰਤ ਸਿੰਘ ਦਾ ਜਨਮ 27 ਜੂਨ 1919 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਵਿੱਚ ਹੋਇਆ ਸੀ। ਜਸਵੰਤ ਕੰਵਲ ਨੇ ਅੰਗਰੇਜ਼ ਸਾਸ਼ਨ ਦੌਰਾਨ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਜਿਸ ਕਰਕੇ ਉਸ ਨੇ ਅੰਗਰੇਜ਼ ਰਾਜ ਤੋਂ ਇਲਾਵਾ ਆਜ਼ਾਦੀ ਤੋਂ ਬਾਅਦ ਆਈਆਂ ਸਰਕਾਰਾਂ ਨੂੰ ਵੀ ਬੜੇ ਨੇੜੇ ਤੋਂ ਵੇਖਿਆ ਹੈ।

ਕੰਵਲ ਆਪਣੀਆਂ ਕਹਾਣੀਆਂ ਤੇ ਨਾਵਲਾਂ ਵਿੱਚ ਪੰਜਾਬ ਦੇ ਕਿਸਾਨਾਂ ਦੀ ਗਾਥਾ ਸਹੀ ਜਜ਼ਬਾਤੀ ਰੂਪ ਵਿੱਚ ਬਿਆਨ ਕੀਤੀ ਹੈ। ਕੰਵਲ ਦੀ ਜ਼ਿੰਦਗੀ ਦਾ ਦਿਲਚਸਪ ਪੱਖ ਇਹ ਹੈ ਕਿ ਉਨ੍ਹਾਂ ਦਾ ਸਮੁੱਚਾ ਸਾਹਿਤ ਬੇਹੱਦ ਹਰਮਨਪਿਆਰਾ ਹੋਇਆ ਹੈ। ਜਸਵੰਤ ਸਿੰਘ ਦਾ ਪਹਿਲਾ ਨਾਵਲ ਸੱਚ ਨੂੰ ਫ਼ਾਂਸੀ ਸੀ ਜੋ ਬਹੁਤ ਹਰਮਨ ਪਿਆਰਾ ਹੋਇਆ। ਇਸ ਤੋਂ ਇਲਾਵਾ ਪੂਰਨਮਾਸ਼ੀ, ਲੋਕ ਧਾਰਾ ,ਹਾਣੀ, ਮਨੁੱਖਤਾ ਅਤੇ ਲਹੂ ਦੀ ਲੋਹ ਵਰਗੇ ਨਾਵਲ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ।

ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਜਸਵੰਤ ਸਿੰਘ ਦੀ ਉਮਰ ਸੈਕੜਾਂ ਪਾਰ ਕਰ ਚੁੱਕੀ ਹੈ ਇਸ ਦੌਰਾਨ ਜਸਵੰਤ ਸਿੰਘ ਨੇ 100 ਤੋਂ ਵੱਧ ਕਿਤਾਬਾਂ ਲਿਖ ਕੇ ਅਮੀਰ ਪੰਜਾਬੀ ਵਿਰਸੇ ਨੂੰ ਹੋਰ ਅਮੀਰ ਕਰਨ 'ਚ ਵਡਮੁੱਲਾ ਯੋਗਦਾਨ ਪਾਇਆ ਹੈ।

ABOUT THE AUTHOR

...view details