ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੀ ਸਰਕਾਰ 'ਚ ਵਿਦੇਸ਼ ਮੰਤਰੀ ਵਜੋਂ ਜਿੰਮੇਵਾਰੀ ਸੰਭਾਲਣ ਵਾਲੀ ਸੁਸ਼ਮਾ ਸਵਰਾਜ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਟਵਿੱਟਰ 'ਤੇ ਇੱਕ ਵਿਦਾਇਗੀ ਭਰਿਆ ਸੰਦੇਸ਼ ਲਿਖਿਆ ਹੈ। ਇਸ ਸੰਦੇਸ਼ 'ਚ ਉਨ੍ਹਾਂ ਪੀਐੱਮ ਮੋਦੀ ਦਾ ਧੰਨਵਾਦ ਕੀਤਾ ਹੈ। ਸੁਸ਼ਮਾ ਦੇ ਇਸ ਸੰਦੇਸ਼ ਤੋਂ ਬਾਅਦ ਟਵਿੱਟਰ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਨਿਰਾਸ਼ਾ ਛਾ ਗਈ ਹੈ।
ਭਾਰੀ ਮਨ ਨਾਲ ਲੋਕਾਂ ਨੇ ਸੁਸ਼ਮਾ ਨੂੰ ਕਿਹਾ, 'ਤੁਸੀਂ ਜਾ ਰਹੇ ਹੋ, ਤੁਸੀਂ ਨਾ ਜਾਓ' - modi cabinet
ਨਰਿੰਦਰ ਮੋਦੀ ਦੇ ਸਹੁੰ ਚੁੱਕਣ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਹਾਲਾਂਕਿ ਮੋਦੀ ਕੈਬਨਿਟ 'ਚ ਸੁਸ਼ਮਾ ਨੂੰ ਜਗ੍ਹਾ ਨਹੀਂ ਮਿਲਣ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਉਦਾਸ ਦਿਖੇ।
ਜ਼ਿਕਰਯੋਗ ਹੈ ਕਿ ਮੋਦੀ ਦੇ ਦੂਜੇ ਕਾਰਜਕਾਲ 'ਚ ਸੁਸ਼ਮਾ ਨੂੰ ਮੰਤਰੀ ਮੰਡਲ 'ਚ ਜਗ੍ਹਾ ਨਹੀਂ ਮਿਲੀ ਹੈ। ਸਹੁੰ ਚੁੱਕ ਸਮਾਗਮ ਦੇ ਬਾਅਦ ਸੁਸ਼ਮਾ ਨੇ ਟਵੀਟ ਕਰਕੇ ਪੀਐੱਮ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ, 'ਪ੍ਰਧਾਨ ਮੰਤਰੀ ਜੀ, ਤੁਸੀਂ 5 ਸਾਲਾਂ ਤੱਕ ਮੈਨੂੰ ਵਿਦੇਸ਼ ਮੰਤਰੀ ਦੇ ਤੌਰ 'ਤੇ ਦੇਸ਼ ਦੇ ਲੋਕਾਂ ਅਤੇ ਪਰਵਾਸੀ ਭਾਰਤੀਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਪੂਰੇ ਕਾਰਜ ਕਾਲ 'ਚ ਵਿਅਕਤੀਗਤ ਤੌਰ 'ਤੇ ਵੀ ਸਤਿਕਾਰ ਦਿੱਤਾ। ਮੈਂ ਤੁਹਾਡੀ ਧੰਨਵਾਦੀ ਹਾਂ। ਸਾਡੀ ਸਰਕਾਰ ਵਧੀਆ ਚੱਲੇ, ਪ੍ਰਭੂ ਤੋਂ ਇਹੀ ਮੇਰੀ ਪ੍ਰਾਰਥਨਾ ਹੈ।
ਤੁਸੀਂ ਨਾ ਜਾਓ...
ਮੋਦੀ ਕੈਬਨਿਟ ਵਿੱਚ ਜਗ੍ਹਾ ਨਾ ਮਿਲਣ 'ਤੇ ਸੁਸ਼ਮਾ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਸਵਾਲ ਵੀ ਉਠਾਏ ਅਤੇ ਕਈਆਂ ਨੇ ਉਨ੍ਹਾਂ ਦੀ ਤਰੀਫ਼ ਵੀ ਕੀਤੀ। ਟਵਿੱਟਰ 'ਤੇ ਪ੍ਰਿਆ ਕੁਲਕਰਣੀ ਨਾਂ ਦੀ ਇੱਕ ਯੂਜ਼ਰ ਨੇ ਟਵਿੱਟਰ 'ਤੇ ਸੁਸ਼ਮਾ ਸਵਰਾਜ ਲਈ ਫ਼ੋਟੋ ਪਾ ਕੇ ਲਿਖਿਆ ਹੈ- 'ਤੁਸੀਂ ਨਾ ਜਾਓ।'