ਬਠਿੰਡਾ 'ਚ ਸੰਨੀ ਦਿਓਲ ਨੇ ਕੀਤਾ ਬੀਬੀ ਬਾਦਲ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ - punjab
ਅਦਾਕਾਰ ਅਤੇ ਭਾਜਪਾ ਆਗੂ ਸੰਨੀ ਦਿਓਲ ਬਠਿੰਡਾ 'ਚ ਚੋਣ ਪ੍ਰਚਾਰ ਕਰਨ ਲਈ ਪੁੱਜੇ। ਇਹ ਚੋਣ ਪ੍ਰਚਾਰ ਉਹ ਹਰਸਿਮਰਤ ਕੌਰ ਬਾਅਦ ਦੇ ਹੱਕ 'ਚ ਕਰਨ ਆਏ।
ਬਠਿੰਡਾ: ਪੰਜਾਬ ਵਿੱਚ ਚੋਣ ਜਾਬਤਾ ਲੱਗਣ ਤੋਂ ਇੱਕ ਦਿਨ ਪਹਿਲਾਂ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਬਠਿੰਡਾ ਤੋਂ ਅਕਾਲੀ-ਭਾਜਪਾ ਦੀ ਸਾਂਝੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ। ਰੋਡ ਸ਼ੋਅ ਦੇ ਦੌਰਾਨ ਸੰਨੀ ਦਿਓਲ ਨਾਲ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ। ਸੰਨੀ ਦਿਓਲ ਦੀ ਆਮਦ ਮੌਕੇ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਗਿਆ। ਬਠਿੰਡਾ ਵਿੱਚ ਸੰਨੀ ਦਿਓਲ ਦੀ ਇੱਕ ਝਲਕ ਪਾਉਣ ਵਾਸਤੇ ਸ਼ਹਿਰ ਵਾਸੀ ਕਾਫ਼ੀ ਉਤਾਵਲੇ ਨਜ਼ਰ ਆਏ। ਇਸ ਸਾਰੇ ਰੋਡ ਸ਼ੋਅ ਦੌਰਾਨ ਸੰਨੀਦਿਓਲ ਕਾਲੀ ਪੱਗ 'ਚ ਨਜ਼ਰ ਆਏ। ਸ਼ਹਿਰ ਵਾਸੀਆਂ ਨੇ ਸੰਨੀ ਦਿਓਲ 'ਤੇ ਫੁੱਲਾਂ ਦੀ ਬਾਰਿਸ਼ ਵੀ ਕੀਤੀ।