ਪੰਜਾਬ

punjab

ETV Bharat / briefs

ਐੱਸਸੀ ਐੱਸਟੀ ਸਕਾਲਰਸ਼ਿਪ ਨਾ ਮਿਲਣ ਕਾਰਨ ਵਿਦਿਆਰਥੀਆਂ ਨੇ ਲਗਾਇਆ ਧਰਨਾ - SC ST ACT

ਐੱਸਸੀ ਸਕਾਲਰਸ਼ਿਪ ਨਾ ਮਿਲਣ ਕਾਰਨ ਵਿਦਿਆਰਥੀਆਂ ਤੋਂ ਯੂਨੀਵਰਸਿਟੀ ਖਾਲੀ ਚੈੱਕ ਦੀ ਮੰਗ ਕਰ ਰਹੀ ਹੈ। ਵਿਦਿਆਰਥੀ ਯੂਨੀਵਰਸਿਟੀ 'ਤੇ ਇਹ ਦੋਸ਼ ਲਗਾ ਰਹੇ ਹਨ ਕਿ ਮੈਨੇਜਮੈਂਟ ਨੂੰ ਚੈਕ ਨਹੀਂ ਦਿੱਤੇ ਜਾਣ 'ਤੇ ਮੈਨੇਜਮੈਂਟ ਡਿਗਰੀ ਰੋਕਣ ਦੀ ਗੱਲ ਕਹਿ ਰਹੀ ਹੈ।

STUDENT PROTEST IN AMLOH

By

Published : Apr 10, 2019, 11:28 PM IST

ਸ੍ਰੀ ਫਤਿਹਗੜ੍ਹ ਸਾਹਿਬ: ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀ ਧਰਨੇ 'ਤੇ ਉਤਰ ਆਏ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਐੱਸਸੀ ਸਕਾਲਰਸ਼ਿਪ ਨਾ ਮਿਲਣ ਕਾਰਨ ਉਨ੍ਹਾਂ ਤੋਂ ਯੂਨੀਵਰਸਿਟੀ ਖਾਲੀ ਚੈਕ ਦੀ ਮੰਗ ਕਰ ਰਹੀ ਹੈ। ਵਿਦਿਆਰਥੀ ਯੂਨੀਵਰਸਿਟੀ 'ਤੇ ਇਹ ਦੋਸ਼ ਲਗਾ ਰਹੇ ਹਨ ਕਿ ਜੇਕਰ ਵਿਦਿਆਰਥੀ ਨੇ ਮੈਨੇਜਮੈਂਟ ਨੂੰ ਚੈਕ ਨਹੀਂ ਦਿੱਤੇ ਤਾਂ ਮੈਨੇਜਮੈਂਟ ਡਿਗਰੀ ਰੋਕਣ ਦੀ ਗੱਲ ਕਹਿ ਰਹੀ ਹੈ।

ਵੀਡੀਓ
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਕਹਿਣਾ ਹੈ ਕਿ ਇਹ ਚੈਕ ਐਸ ਸੀ ਸਕਾਲਰਸ਼ਿਪ ਦੇ ਪੈਸਿਆਂ ਦੀ ਗਰੰਟੀ ਲਈ ਮੰਗੇ ਜਾ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਕਰੀਬ 17 ਕਰੋੜ ਰੁਪਏ ਸਰਕਾਰ ਕੋਲ ਬਕਾਇਆ ਹੈ। ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਯੂਨੀਵਰਸਿਟੀਆਂ ਨੂੰ ਵੀ ਆਰਥਿਕ ਪਰੇਸ਼ਾਨੀ ਤੋਂ ਗੁਜਰਨਾ ਪੈ ਰਿਹਾ ਹੈ। ਜਿਸਦਾ ਜਲਦ ਹਲ ਹੋਣਾ ਚਾਹੀਦਾ ਹੈ।

ABOUT THE AUTHOR

...view details