ਪੰਜਾਬ

punjab

ETV Bharat / briefs

ਪੁੱਤਰ ਨੇ ਕੀਤੀ ਪਿਓ ਨਾਲ ਕੁੱਟਮਾਰ, ਗੰਭੀਰ ਜ਼ਖ਼ਮੀ

ਮਲੇਰਕੋਟਲਾ: ਮਾਪੇ ਆਪਣੇ ਬੱਚਿਆਂ ਨੂੰ ਲਾਡ ਪਿਆਰ ਨਾਲ ਪਾਲਦੇ ਹਨ ਅਤੇ ਉਨ੍ਹਾਂ ਦੀਆਂ ਹਰ ਇੱਛਾਵਾਂ ਨੂੰ ਪੂਰਾ ਕਰਦੇ ਹਨ ਪਰ ਦੁਨੀਆਂ ਵਿੱਚ ਕੁੱਝ ਬੱਚੇ ਅਜਿਹੇ ਵੀ ਹੁੰਦੇ ਹਨ ਜੋ ਰੱਬ ਤਾਂ ਨਹੀਂ ਪਰ ਰੱਬ ਵਰਗੇ ਆਪਣੇ ਮਾਪਿਆਂ ਨਾਲ ਮਾੜਾ ਵਤੀਰਾ ਕਰਦੇ ਹਨ।

By

Published : Feb 4, 2019, 11:32 PM IST

ਵੇਖੋ ਵੀਡੀਓ
ਅਜਿਹਾ ਹੀ ਇੱਕ ਮਾਮਲਾ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਕੁਠਾਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਬਜ਼ੁਰਗ ਨਾਲ ਉਸ ਦੇ ਹੀ ਪੁੱਤਰ ਨੇ ਕੁੱਟਮਾਰ ਕੀਤੀ। ਬਜ਼ੁਰਗ ਦੀਆਂ ਪੰਜ ਭੈਣਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।

95 ਸਾਲਾ ਬਜ਼ੁਰਗ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨੇ ਨਸ਼ੇ ਵਿੱਚ ਉਸ 'ਤੇ ਜਾਨਲੇਵਾ ਹਮਲਾ ਕੀਤਾ ਹੈ। ਖ਼ੂਨ ਨਾਲ ਲਾਲ ਹੋਏ ਬਜ਼ੁਰਗ ਦੇ ਕਪੜਿਆਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਪੁੱਤਰ ਨੇ ਉਸ ਨਾਲ ਕਿੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੋਵੇਗੀ।

ਹਸਪਤਾਲ ਵਿੱਚ ਰੋਂਦੇ ਹੋਏ ਆਪਣੀ ਕਿਸਮਤ ਨੂੰ ਕੋਸਦਿਆਂ ਕਿਹਾ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਪਹਿਲਾਂ ਵੀ ਉਨ੍ਹਾਂ ਨਾਲ ਕੁੱਟਮਾਰ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ 20 ਵੀਘੇ ਜ਼ਮੀਨ ਦਿੱਤੀ ਸੀ ਜੋ ਉਸ ਨੇ ਵੇਚ ਦਿੱਤੀ ਹੈ ਤੇ ਹੁਣ ਹੋਰ ਜ਼ਮੀਨ ਦੀ ਮੰਗ ਕਰ ਰਿਹਾ ਹੈ, ਇਸ ਉਹ, ਉਨ੍ਹਾਂ ਨਾਲ ਕੁੱਟਮਾਰ ਕਰਦਾ ਹੈ।

ਇਸ ਸਬੰਧੀ ਸਰਕਾਰੀ ਹਸਪਤਾਲ ਦੇ ਡਾਕਟਰ ਅਦਾਰਸ ਗੋਇਲ ਨੇ ਕਿਹਾ ਕਿ ਕਈ ਥਾਂਵਾਂ ਤੇ ਟਾਂਕੇ ਲਗਾਏ ਗਏ ਹਨ। ਥਾਣਾ ਸੰਦੌੜ ਦੇ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਮੈਡੀਕਲ ਰਿਪੋਰਟਾਂ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details