ਲੁਧਿਆਣਾ: ਇੱਥੋਂ ਦੀ ਕੇਂਦਰੀ ਜੇਲ੍ਹ 'ਚ ਬੇਕਾਬੂ ਕੈਦੀਆਂ ਨੂੰ ਹੁਣ ਪੁਲਿਸ ਨੇ ਕਾਬੂ ਕਰਕੇ ਮੁੜ ਤੋਂ ਉਨ੍ਹਾਂ ਦੀਆਂ ਬੈਰਕਾਂ ਦੇ ਵਿੱਚ ਪਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਹਾਲਾਤ ਹੁਣ ਕਾਬੂ 'ਚ ਹਨ। ਇਸ ਪੂਰੇ ਵਿਵਾਦ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਬਿਮਾਰੀ ਕਾਰਨ ਇੱਕ ਕੈਦੀ ਦੀ ਮੌਤ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਹੰਗਾਮੇ ਦੌਰਾਨ ਕਈ ਪੁਲਿਸ ਮੁਲਾਜ਼ਮ ਅਤੇ ਕੈਦੀ ਵੀ ਜਖ਼ਮੀ ਹੋਏ ਹਨ।
ਲੁਧਿਆਣਾ ਜੇਲ੍ਹ ਮਾਮਲਾ: ਡੀਸੀ ਨੇ ਦੱਸਿਆ ਸਾਰਾ ਮਾਮਲਾ - police
ਲੁਧਿਆਣਾ ਦੇ ਜੇਲ੍ਹ 'ਚ ਕੈਦੀਆਂ ਵੱਲੋਂ ਹੰਗਾਮਾ ਕਰਨ ਤੋਂ ਬਾਅਦ ਸਥਿਤੀ ਨੂੰ ਕਾਬੂ 'ਚ ਕਰ ਲਿਆ ਗਿਆ ਹੈ। ਲੁਧਿਆਣਾ ਦੇ ਡੀਸੀ ਪ੍ਰਦੀਪ ਅਗਰਵਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਫ਼ੋੋਟੋ
ਦੂਜੇ ਪਾਸੇ ਏਡੀਸੀਪੀ ਅਸ਼ਵਨੀ ਕੁਮਾਰ ਨੇ ਵੀ ਹਾਲਾਤਾਂ ਨੂੰ ਕਾਬੂ 'ਚ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਵੇਰੇ ਕੈਦੀ ਬੇਕਾਬੂ ਹੋ ਗਏ ਸਨ ਅਤੇ ਜੇਲ੍ਹ 'ਚ ਮੌਜੂਦ ਲੱਗਭਗ 3200 ਕੈਦੀ ਆਪਣੇ ਬੈਰਕਾਂ ਤੋਂ ਬਾਹਰ ਆ ਕੇ ਹੰਗਾਮਾ ਕਰਨ ਲੱਗੇ। ਇਸ ਦੌਰਾਨ ਕਈ ਕੈਦੀ ਫ਼ਰਾਰ ਵੀ ਹੋਣ ਦੀ ਫ਼ਿਰਾਕ 'ਚ ਸਨ।