ਨਵੀਂ ਦਿੱਲੀ: ਬੀਤੇ ਦਿਨੀਂ ਦਿੱਲੀ ਦੇ ਮੁਖਰਜੀ ਨਗਰ ਵਿੱਚ ਇੱਕ ਸਿੱਖ ਆਟੋ ਚਾਲਕ ਅਤੇ ਉਸ ਦੇ ਬੇਟੇ ਨਾਲ ਪੁਲਿਸ ਵੱਲੋਂ ਹੋਈ ਮਾਰ-ਕੁੱਟ ਦਾ ਮਾਮਲਾ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਪੁਲਿਸ ਨੇ ਇਸ ਸਬੰਧੀ ਸੋਮਵਾਰ ਨੂੰ ਕਰਾਸ FIR ਦਰਜ ਵੀ ਕਰ ਲਈ ਹੈ। ਆਟੋ ਚਾਲਕ ਨਾਲ ਹੋਈ ਕੁੱਟ-ਮਾਰ ਨੂੰ ਲੈ ਕੇ ਦਿੱਲੀ 'ਚ ਸਿੱਖਾਂ ਦਾ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸਿੱਖਾਂ ਨੇ ਧਰਨਾ ਵੀ ਲਾਇਆ।
ਸਿੱਖ ਆਟੋ ਚਾਲਕ ਮਾਮਲਾ: ਦਿੱਲੀ ਪੁਲਿਸ ਨੂੰ ਜਾਨ ਬਚਾਉਣੀ ਹੋਈ ਔਖੀ - police
ਦਿੱਲੀ ਵਿੱਚ ਸਿੱਖ ਆਟੋ ਚਾਲਕ ਨਾਲ ਹੋਈ ਮਾਰ-ਕੁੱਟ ਦੇ ਮਾਮਲੇ 'ਚ ਪੁਲਿਸ ਲਈ ਮੁਸ਼ਕਲਾਂ ਖੜੀ ਹੋ ਚੁੱਕੀਆਂ ਹਨ। ਮਾਮਲਾ ਇਸ ਹੱਦ ਤੱਕ ਵੱਧ ਗਿਆ ਹੈ ਕਿ ਪੁਲਿਸ ਨੂੰ ਆਪਣੀ ਜਾਨ ਬਚਾਉਣੀ ਔਖੀ ਹੋ ਗਈ ਹੈ।
ਫ਼ੋਟੋ
ਉੱਥੇ ਹੀ, ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸਾਰੇ ਸਿੱਖ ਪੁਲਿਸ ਵਾਲਿਆਂ ਨਾਲ ਧੱਕਾ-ਮੁੱਕੀ ਕਰਦੇ ਦਿਖਾਈ ਦੇ ਰਹੇ ਹਨ। ਇਸੇ ਦੌਰਾਨ ਇੱਕ ਪੁਲਿਸ ਵਾਲੇ ਦੇ ਪਿੱਛੇ ਸਾਰੀ ਭੀੜ ਪੈ ਜਾਂਦੀ ਹੈ ਅਤੇ ਉਸ ਨੂੰ ਥੱਲੇ ਸੁੱਟ ਦਿੰਦੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਵੀ ਸਿੱਖ ਪ੍ਰਦਰਸ਼ਨਕਾਰੀਆਂ ਵੱਲੋਂ ਧੱਕਾਮੁੱਕੀ ਕੀਤੀ ਗਈ ਸੀ।
Last Updated : Jun 18, 2019, 12:16 PM IST