ਮੁੰਬਈ: ਮਸ਼ਹੂਰ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ ਅੱਜ ਸਵੇਰੇ 67 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਰਿਸ਼ੀ ਕਪੂਰ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਅਦਾਕਾਰ ਅਮਿਤਾਭ ਬੱਚਨ ਨੇ ਟਵਿੱਟਰ ਉੱਤੇ ਟਵੀਟ ਕਰਦਿਆਂ ਰਿਸ਼ੀ ਕਪੂਰ ਦੇ ਦੇਹਾਂਤ ਬਾਰੇ ਪੁਸ਼ਟੀ ਕੀਤੀ ਹੈ।
ਮਸ਼ਹੂਰ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ ਹੋਇਆ ਦੇਹਾਂਤ - Rishi Kapoor passes away in Mumbai
ਕੈਂਸਰ ਨਾਲ ਪੀੜਤ ਰਿਸ਼ੀ ਕਪੂਰ ਨੇ 67 ਸਾਲ ਦੀ ਉਮਰ ਵਿੱਚ ਮੁੰਬਈ ਦੇ ਸਰ ਐਚਐਨ ਰਿਲਾਇੰਸ ਫਾਉਂਡੇਸ਼ਨ ਹਸਪਤਾਲ ਵਿੱਚ ਅੱਜ ਆਖਰੀ ਸਾਹ ਲਏ।
ਰਿਸ਼ੀ ਕਪੂਰ ਦੀ ਵਿਗੜੀ ਸਿਹਤ,
ਰਿਸ਼ੀ ਕਪੂਰ ਦੇ ਭਰਾ ਰਣਧੀਰ ਕਪੂਰ ਨੇ ਕਿਹਾ ਕਿ 67 ਸਾਲਾਂ ਰਿਸ਼ੀ ਕਪੂਰ ਦੀ ਸਿਹਤ ਠੀਕ ਨਹੀਂ ਸੀ ਤੇ ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਸੀ ਜਿਸ ਕਾਰਨ ਉਨ੍ਹਾਂ ਨੂੰ ਸਰ ਐਚਐਨ ਰਿਲਾਇੰਸ ਫਾਉਂਡੇਸ਼ਨ ਹਸਪਤਾਲ ਭਰਤੀ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ:ਡਿਪੂ ਹੋਲਡਰਾਂ ਦੀ ਸੁਰੱਖਿਆ ਨੂੰ ਬਣਾਇਆ ਜਾਵੇ ਯਕੀਨੀ: ਸੁਖਬੀਰ ਬਾਦਲ
Last Updated : Apr 30, 2020, 11:05 AM IST