ਰੂਪਨਗਰ: ਉੱਤਰ ਭਾਰਤ ਦੇ ਸਭ ਤੋਂ ਵੱਡੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਪੂਰੇ ਕੰਟਰੋਲ 'ਚ ਹੈ। ਰੂਪਨਗਰ ਦੇ ਡੀਸੀ ਡਾ. ਸੁਮੀਤ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਡੈਮ ਦੇ ਪਾਣੀ ਦੀ ਸਮਰੱਥਾ ਨੂੰ ਕੰਟਰੋਲ 'ਚ ਰੱਖ ਕੇ ਵਾਧੂ ਪਾਣੀ ਵੀ ਛੱਡਿਆ ਜਾ ਰਿਹਾ ਹੈ।
ਭਾਖੜਾ ਡੈਮ 'ਚ ਪਾਣੀ ਦੇ ਵਾਧੇ ਨਾਲ ਹੁਣ ਪੈਦਾ ਹੋਵੇਗੀ ਵੱਧ ਬਿਜਲੀ
ਰੂਪਨਗਰ ਦੇ ਡਿਪਟੀ ਕਮਿਸ਼ਨਰ ਡਾ. ਸੁਮਿਤ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਭਾਖੜਾ ਡੈਮ ਦਾ ਪਾਣੀ ਪੂਰੇ ਕੰਟਰੋਲ ਵਿੱਚ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ 'ਚ ਹੜ੍ਹਾਂ ਦੀ ਸੰਭਾਵਨਾ ਹੈ, ਉੱਥੇ ਸਾਰੇ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ।
ਸੰਕੇਤਿਕ ਤਸਵੀਰ
ਉਨ੍ਹਾਂ ਭਾਖੜਾ ਡੈਮ ਦੇ ਪਾਣੀ ਦੇ ਪੱਧਰ 'ਤੇ ਵਧੇਰੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਭਾਖੜਾ ਚੋਂ 35 ਹਜ਼ਾਰ ਕਿਉਸੀਕ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਭਾਖੜਾ ਡੈਮ ਵਿੱਚ ਪਿਛਲੇ ਸਾਲ ਦੇ ਮੁਕਾਬਲੇ 104 ਫੁੱਟ ਪਾਣੀ ਵੱਧ ਹੈ, ਜਿਸ ਨਾਲ ਬਿਜਲੀ ਦੀ ਪੈਦਾਵਾਰ ਵੀ ਵਧੇਗੀ ।
ਡੀਸੀ ਡਾ. ਡਾਕਟਰ ਸੁਮਿਤ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ 'ਚ ਬਰਸਾਤ ਦੇ ਦਿਨਾਂ ਵਿੱਚ ਹੜ੍ਹ ਦੀ ਸੰਭਾਵਨਾ ਹੁੰਦੀ ਸੀ, ਇਸ ਵਾਰ ਉੱਥੇ ਕੋਈ ਵੀ ਦੁਰਘਟਨਾ ਨਹੀਂ ਹੋਵੇਗੀ। ਰੋਪੜ ਪ੍ਰਸ਼ਾਸ਼ਨ ਵੱਲੋਂ ਹੜ੍ਹਾਂ ਦੇ ਮੱਦੇਨਜ਼ਰ ਜ਼ਿਲ੍ਹੇ 'ਚ 350 ਪਾਣੀ ਦੇ ਛੱਪੜ ਖਾਲੀ ਕਰਵਾ ਲਏ ਹਨ।