ਅੰਮ੍ਰਿਤਸਰ: ਜ਼ਿਲ੍ਹਾ ਚੋਣ ਅਧਿਕਾਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਰਾਜਾ ਸਾਂਸੀ ਵਿਧਾਨ ਸਭਾ ਹਲਕੇ ਦੇ ਪੋਲਿੰਗ ਬੂਥ ਨੰ: 123 'ਤੇ ਦੁਬਾਰਾ ਵੋਟਾਂ ਪਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਮਤਦਾਨ 22 ਮਈ ਨੂੰ ਸਵੇਰੇ 7 ਵਜੇ ਤੋਂ ਲੈਕੇ ਸ਼ਾਮ 6 ਵਜੇ ਤੱਕ ਹੋਵੇਗਾ। ਚੋਣ ਅਧਿਕਾਰੀ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ 'ਤੇ ਸਥਾਪਿਤ ਵੈੱਬ ਕਾਸਟ ਕੈਮਰੇ ਤੋਂ ਸੂਚਨਾ ਮਿਲੀ ਹੈ ਕਿ ਇਸ ਪੋਲਿੰਗ ਬੂਥ 'ਤੇ ਚੋਣ ਪ੍ਰਕਿਰਿਆ ਦੀ ਪਾਲਣਾ ਨਹੀਂ ਹੋਈ ਹੈ।
ਰਾਜਾ ਸਾਂਸੀ 'ਚ ਬੁੱਧਵਾਰ ਨੂੰ ਮੁੜ ਪੈਣਗੀਆਂ ਵੋਟਾਂ, ਚੋਣ ਕਮਿਸ਼ਨ ਨੇ ਇਸ ਵਜ੍ਹਾ ਨਾਲ ਲਿਆ ਫ਼ੈਸਲਾ - punjab
ਬੂਥ ਦੀ ਗੁਪਤਤਾ ਨੂੰ ਭੰਗ ਦੇਖਦੇ ਹੋਏ ਚੋਣ ਕਮਿਸ਼ਨ ਨੇ ਇਸ 'ਤੇ ਦੁਬਾਰਾ ਪੋਲਿੰਗ ਕਰਨ ਦਾ ਫ਼ੈਸਲਾ ਕੀਤਾ ਹੈ। ਰਾਜਾ ਸਾਂਸੀ ਦੇ ਇਸ ਬੂਥ 'ਤੇ 22 ਮਈ ਨੂੰ ਦੁਬਾਰਾ ਪੋਲਿੰਗ ਹੋਵੇਗੀ।
ਸੰਕੇਤਕ ਤਸਵੀਰ
ਵੋਟਰ ਕੰਪਾਰਟਮੈਂਟ 'ਚ ਇੱਕ ਤੋਂ ਵੱਧ ਵਿਅਕਤੀ ਦੇਖੇ ਗਏ ਹਨ। ਹਾਲਾਂਕਿ ਇਸ ਬਾਰੇ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਪਰ ਪੂਰਾ ਮਾਮਲੇ ਤੋਂ ਸੂਬੇ ਦੇ ਚੋਣ ਅਧਿਕਾਰੀ ਨੂੰ ਜਾਣੂ ਕਰਵਾਇਆ ਗਿਆ ਹੈ। ਮੁੱਖ ਚੋਣ ਅਧਿਕਾਰੀ ਨੇ ਇਸ ਬੂਥ 'ਤੇ ਚੋਣ ਰੱਦ ਕਰ ਦਿੱਤੀ ਹੈ। ਬੂਥ ਦੀ ਗੁਪਤਤਾ ਨੂੰ ਭੰਗ ਦੇਖਦਿਆਂ ਚੋਣ ਕਮਿਸ਼ਨ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।