ਚੰਡੀਗੜ੍ਹ: ਨਕੋਦਰ ਵਿੱਚ 1986 ਦੇ ਬੇਅਦਬੀ ਕਾਂਡ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਚਾਰ ਸਿੱਖ ਨੌਜਵਾਨਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਮੌਤ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਚੰਡੀਗੜ੍ਹ ਦਰਬਾਰਾ ਖ਼ਾਲਸਾ ਦੇ ਮੁਖੀ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਇਸ ਕਾਂਡ ਲਈ ਏਡੀਸੀ ਜਲੰਧਰ ਦਰਬਾਰਾ ਸਿੰਘ ਗੁਰੂ ਮੁੱਖ ਮੁਲਜ਼ਮ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਬਿਨਾਂ ਕਿਸੇ ਚਿਤਾਵਨੀ ਦੇ ਗੋਲੀਆਂ ਚਲਾਇਆਂ ਸਨ।
ਨਕੋਦਰ ਕਾਂਡ 'ਚ ਆਇਆ ਨਵਾਂ ਮੋੜ, ਦਰਬਾਰਾ ਸਿੰਘ ਗੁਰੂ 'ਤੇ ਲੱਗੇ ਆਰੋਪ - adc darbara singh
ਨਕੋਦਰ ਕਾਂਡ ਵਿੱਚ ਏਡੀਸੀ ਜਲੰਧਰ ਦਰਬਾਰਾ ਸਿੰਘ ਗੁਰੂ 'ਤੇ ਆਰੋਪ ਲੱਗੇ ਹਨ। ਫ਼ਿਲਹਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਹਨ।
ਹਰਜਿੰਦਰ ਸਿੰਘ ਮਾਝੀ
ਮਾਝੀ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਨਕੋਦਰ ਕਾਂਡ ਦੀ ਜਾਂਚ ਕਰਵਾਉਣ ਬਾਰੇ ਕਿਹਾ ਹੈ। ਉਨ੍ਹਾਂ ਕਿਹਾ ਕਿ ਨਕੋਦਰ ਕਾਂਡ ਦਾ ਸੱਚ ਜ਼ਾਹਰ ਕਰਨ ਲਈ ਇਹ ਜਾਂਚ ਹੋਣੀ ਚਾਹੀਦੀ ਹੈ।