ਅਲਵਰ: ਰਾਜਸਥਾਨ 'ਚ ਗਉ ਤਸਕਰੀ ਦੇ ਮਾਮਲੇ 'ਚ ਪੁਲਿਸ ਦੀ ਚਾਰਜਸ਼ੀਟ ਵਿੱਚ ਪਹਿਲੂ ਖ਼ਾਨ ਨੂੰ ਮੁਲਜ਼ਮ ਬਣਾਏ ਜਾਂ 'ਤੇ ਉਸ ਦੇ ਬੇਟੇ ਨੇ ਹੈਰਾਨੀ ਜਤਾਈ ਹੈ। ਪਹਿਲੂ ਖ਼ਾਨ ਦੇ ਬੇਟੇ ਨੇ ਕਿਹਾ ਕਿ ਬੀਜੇਪੀ ਦੀ ਤਰ੍ਹਾਂ ਕਾਂਗਰਸ ਨੇ ਵੀ ਉਨ੍ਹਾਂ ਨਾਲ ਧੋਖ਼ਾ ਕੀਤਾ ਹੈ। ਉਸ ਨੇ ਕਿਹਾ ਕਿ ਜੇਕਰ ਸਰਕਾਰ ਨਿਆਂ ਨਹੀਂ ਦੇ ਸਕਦੀ ਤਾਂ ਉਨ੍ਹਾਂ ਨੂੰ ਮਾਰ ਦੇਣ। ਪੁਲਿਸ ਨੇ ਇਸ ਚਾਰਜਸ਼ੀਟ 'ਚ ਪਹਿਲੂ ਖ਼ਾਨ ਅਤੇ ਉਸ ਦੇ ਬੇਟੇ ਦੇ ਖ਼ਿਲਾਫ਼ ਗ਼ੈਰ-ਕਾਨੂੰਨੀ ਤਰੀਕੇ ਨਾਲ ਮਵੇਸ਼ੀ ਲੈ ਕੇ ਜਾਣ ਆਰੋਪੀ ਬਣਾਇਆ ਹੈ।
'ਨਿਆਂ ਨਹੀਂ ਦੇ ਸਕਦੀ ਤਾਂ ਸਾਨੂੰ ਮਾਰ ਹੀ ਦੇਵੇ ਸਰਕਾਰ' - police
ਗਉ ਤਸਕਰੀ ਦੇ ਆਰੋਪ 'ਚ ਮਾਰੇ ਗਏ ਪਹਿਲੂ ਖ਼ਾਨ 'ਤੇ ਰਾਜਸਥਾਨ ਪੁਲਿਸ ਨੇ ਚਾਰਜਸ਼ੀਟ ਦਾਖਿਲ ਕਰ ਲਈ ਹੈ। ਪਹਿਲੂ ਖ਼ਾਨ ਦੇ ਬੇਟੇ ਨੇ ਨਿਰਾਸ਼ਾ ਜਾਹਰ ਕਰਦਿਆਂ ਕਿਹਾ ਕਿ ਇਸ ਸਭ ਤੋਂ ਬਾਅਦ ਸਰਕਾਰ ਉਨ੍ਹਾਂ ਨੂੰ ਮਾਰ ਹੀ ਦੇਵੇ।
ਫ਼ਾਇਲ ਫੋਟੋ
ਜ਼ਿਕਰਯੋਗ ਹੈ ਕਿ 1 ਅਪ੍ਰੈਲ, 2017 'ਚ ਕਥਿਤ ਗਊ ਦੀ ਰੱਖਿਆ ਕਰਨ ਵਾਲਿਆਂ ਨੇ ਪਹਿਲੂ ਖ਼ਾਨ ਨਾਲ ਕੁੱਟ-ਮਾਰ ਕੀਤੀ ਸੀ, ਜਿਸ ਦੇ ਤਿੰਨ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ ਸੀ। ਉਸ ਦੇ ਬੇਟੇ ਨੇ ਕਿਹਾ ਕਿ ਜਿਸ ਤਰ੍ਹਾਂ ਬੀਜੇਪੀ ਨੇ ਕੀਤਾ, ਉਸੇ ਤਰ੍ਹਾਂ ਕਾਂਗਰਸ ਕਰ ਰਹੀ ਹੈ। ਉਸ ਨੇ ਕਿਹਾ ਕਿ ਸਾਨੂੰ ਕੋਰਟ ਤੋਂ ਨਿਆਂ ਮਿਲਣ ਦੀ ਉਮੀਦ ਹੈ।