ਲੁਧਿਆਣਾ: ਲੁਧਿਆਣਾ ਦੇ ਕਸਬਾ ਮੁੱਲਾਂਪੁਰ ਦਾਖਾ ਵਿਖੇ ਕੱਲ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪਹੁੰਚ ਰਹੇ ਹਨ। ਉਨ੍ਹਾਂ ਦੀ ਇਸ ਚੋਣ ਰੈਲੀ ਤੋਂ ਪਹਿਲਾਂ ਲੁਧਿਆਣਾ ਦੀ ਕਾਂਗਰਸ ਲੀਡਰਸ਼ਿਪ ਨੇ ਰੈਲੀ ਵਾਲੀ ਥਾਂ ਦਾ ਜਾਇਜ਼ਾ ਲਿਆ।
ਭਲਕੇ ਲੁਧਿਆਣਾ 'ਚ ਰਾਹੁਲ ਗਾਂਧੀ ਕਰਨਗੇ ਰਵਨੀਤ ਬਿੱਟੂ ਦੇ ਹੱਕ 'ਚ ਚੋਣ ਪ੍ਰਚਾਰ - congress
ਕਾਂਗਰਸ ਦੇ ਕੈਮੀ ਪ੍ਰਧਾਨ ਰਾਹੁਲ ਗਾਂਧੀ ਕੱਲ ਲੁਧਿਆਣਾ ਪਹੁੰਚ ਰਹੇ ਰਹੇ ਹਨ। ਉਹ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ 'ਚ ਚੋਣ ਪ੍ਰਚਾਰ ਕਰਨਗੇ।
ਫ਼ਾਇਲ ਫ਼ੋਟੋ
ਭਲਕੇ ਲੁਧਿਆਣਾ ਆਉਣਗੇ ਰਾਹੁਲ ਗਾਂਧੀ
ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਕਾਂਗਰਸ ਦੇ ਵਿਧਾਇਕ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਆਖਰੀ ਪੜਾਅ ਵਿੱਚ ਚੋਣਾਂ ਹੋਣੀਆਂ ਹਨ। ਇਸ ਕਰਕੇ ਸਾਰੇ ਵੱਡੇ ਲੀਡਰ ਪੰਜਾਬ ਵੱਲ ਰੁੱਖ ਕਰ ਰਹੇ ਹਨ। ਇਸ ਮੌਕੇ ਲੁਧਿਆਣਾ ਕਾਂਗਰਸ ਮਹਿਲਾ ਵਿੰਗ ਦੀ ਪ੍ਰਧਾਨ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਸਵਾਗਤ ਲਈ ਪੂਰਾ ਸ਼ਹਿਰ ਪੱਬਾਂ ਭਾਰ ਹੈ ਅਤੇ ਸਾਰੇ ਕਾਂਗਰਸੀ ਵਰਕਰ ਵੱਡੀ ਤਦਾਦ 'ਚ ਇਕੱਤਰ ਹੋ ਰਹੇ ਹਨ।