ਚੰਡੀਗੜ੍ਹ: ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਚੌਪਰ ਦੀ ਸਾਰੀਆਂ ਕਰੁ ਮੈਂਬਰ ਔਰਤਾਂ ਹੋਣ। ਫ਼ਲਾਇਟ ਲੈਫ਼ਟੀਨੈਂਟ ਪਾਰੁਲ ਭਾਰਦਵਾਜ ਅਜਿਹੀ ਮਹਿਲਾ ਪਾਇਲਟ ਹੈ, ਜਿਸਨੇ Mi-17 V5 ਚੌਪਰ ਉਡਾਇਆ ਹੈ। ਇਸਦੇ ਅਲਾਵਾ ਫ਼ਲਾਇੰਗ ਅਫ਼ਸਰ ਅਮਾਨ ਨਿਧੀ ਭਾਰਤੀ ਹਵਾਈ ਫ਼ੌਜ ਦੀ ਪਹਿਲੀ ਮਹਿਲਾ ਪਾਇਲਟ ਹਨ, ਜੋ ਝਾਰਖੰਡ ਤੋਂ ਹਨ।
ਪੰਜਾਬ ਦੀ ਪਾਰੁਲ Mi-17 ਜਹਾਜ਼ ਉਡਾਉਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਾਇਲਟ ਬਣੀ - hina
ਪੰਜਾਬ ਦੀ ਪਾਰੁਲ ਭਾਰਦਵਾਜ ਅਤੇ ਹਿਨਾ ਜੈਸਵਾਲ ਨੇ Mi-17 V5 ਚੌਪਰ ਉਡਾ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਉਹ ਦੇਸ਼ ਦੀ ਪਹਿਲੀ 'ਆਲ ਵੁਮਨ ਕਰੁ' ਦਾ ਹਿੱਸਾ ਬਣ ਗਈਆਂ ਹਨ।
ਪੰਜਾਬ ਦੀ ਪਾਰੁਲ ਅਤੇ ਹਿਨਾ ਬਣੇ ਦੇਸ਼ ਦੀ 'ਸ਼ਾਨ'
ਫ਼ਲਾਇਟ ਲੈਫ਼ਟੀਨੈਂਟ ਹਿਨਾ ਜੈਸਵਾਲ ਚੰਡੀਗੜ੍ਹ ਤੋਂ ਹਨ ਅਤੇ ਉਹ ਏਅਰ ਫੋਰਸ ਦੀ ਪਹਿਲੀ ਮਹਿਲਾ ਫ਼ਲਾਇਟ ਇੰਜੀਨੀਅਰ ਹਨ। ਫ਼ਲਾਇਟ ਲੈਫ਼ਟੀਨੈਂਟ ਪਾਰੁਲ ਭਾਰਦਵਾਜ ਪੰਜਾਬ ਦੇ ਮੁਕੇਰੀਆਂ ਦੀ ਹਨ। ਇਸ ਦੇ ਨਾਲ ਹੀ ਤਿੰਨੋਂ ਦੇਸ਼ ਦੀ ਪਹਿਲੀ 'ਆਲ ਵੁਮਨ ਕਰੁ' ਦਾ ਹਿੱਸਾ ਬਣ ਗਈਆਂ ਹਨ, ਜਿਨ੍ਹਾਂ ਨੇ ਮੀਡੀਅਮ ਲਿਫ਼ਟ ਹੈਲੀਕਾਪਟਰ ਨੂੰ ਉਡਾਇਆ ਹੈ।