ਪੰਜਾਬ

punjab

ETV Bharat / briefs

ਬਠਿੰਡਾ 'ਚ 'ਮੀਰੀ ਪੀਰੀ' ਫਿਲਮ ਦਾ ਸਿੱਖ ਗੁਰਮਤਿ ਸੇਵਾ ਲਹਿਰ ਵੱਲੋਂ ਕੀਤਾ ਗਿਆ ਵਿਰੋਧ - bathinda

ਬਠਿੰਡਾ ਵਿੱਚ ਵਿਰੋਧ ਗੁਰਮਤਿ ਸੇਵਾ ਲਹਿਰ ਵੱਲੋਂ ਐਨੀਮੇਟੇਡ ਫ਼ਿਲਮ 'ਮੀਰੀ-ਪੀਰੀ' ਦਾ ਵਿਰੋਧ ਕੀਤਾ ਗਿਆ। ਜਥੇਬੰਦੀ ਦਾ ਕਹਿਣਾ ਹੈ ਕਿ ਇਸ ਫ਼ਿਲਮ ਫ਼ਿਲਮ ਵਿੱਚ ਗੁਰੂ ਸਾਹਿਬਾਨ ਨੂੰ ਐਨੀਮੇਟੇਡ ਵਜੋਂ ਦਰਸਾਇਆ ਗਿਆ ਹੈ।

ਵਿਰੋਧ ਕਰਦੇ ਰਮਤਿ ਸੇਵਾ ਲਹਿਰ ਦੇ ਮੈਂਬਰ

By

Published : May 31, 2019, 3:29 PM IST

ਬਠਿੰਡਾ: ਅੱਜ ਸੂਬੇ ਵਿੱਚ ਕਈ ਥਾਵਾਂ 'ਤੇ ਰਿਲੀਜ਼ ਹੋਣ ਜਾ ਰਹੀ ਐਨੀਮੇਟਿਡ ਫ਼ਿਲਮ 'ਮੀਰੀ ਪੀਰੀ' ਦਾ ਵਿਰੋਧ ਹੋ ਰਿਹਾ ਹੈ ਉੱਥੇ ਹੀ ਬਠਿੰਡਾ ਵਿੱਚ ਵੀ ਸਿੱਖ ਗੁਰਮਤਿ ਸੇਵਾ ਲਹਿਰ ਦੇ ਮੈਂਬਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਵਿਰੋਧ ਕੀਤਾ ਗਿਆ।

ਬਠਿੰਡਾ 'ਚ 'ਮੀਰੀ ਪੀਰੀ' ਫਿਲਮ ਦਾ ਸਿੱਖ ਗੁਰਮਤਿ ਸੇਵਾ ਲਹਿਰ ਵੱਲੋਂ ਕੀਤਾ ਗਿਆ ਵਿਰੋਧ

ਇਸ ਮੌਕੇ ਸਿੱਖ ਗੁਰਮਤਿ ਸੇਵਾ ਲਹਿਰ ਜਥੇਬੰਦੀ ਦੇ ਮੈਂਬਰ ਗੁਰਪਾਲ ਸਿੰਘ ਨੇ ਕਿਹਾ ਕਿ ਇਹ ਸਾਡੇ ਸਿੱਖ ਧਰਮ ਦੀ ਬੇਅਦਬੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਕੋਈ ਤਸਵੀਰ ਜਾਂ ਬੁੱਤ ਕਿਸੇ ਰੂਪ ਵਿੱਚ ਵੀ ਦਿਖਾਇਆ ਜਾਂਦਾ ਹੈ ਤਾਂ ਇਹ ਬੇਅਦਬੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਿਰਦਾਰ ਇੱਕ ਐਨੀਮੇਟਿਡ ਵਜੋਂ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਮਰਿਆਦਾ ਦੇ ਬਿਲਕੁਲ ਖ਼ਿਲਾਫ਼ ਹੈ ਅਤੇ ਇਸਦਾ ਵਿਰੋਧ ਕੀਤਾ ਜਾਵੇਗਾ।

For All Latest Updates

ABOUT THE AUTHOR

...view details