ਸੋਨੀਪਤ ਦੀ ਬੋਸਟਲ ਜੇਲ੍ਹ ਤੋਂ 3 ਕੈਦੀ ਫ਼ਰਾਰ - sonipat
ਸੋਨੀਪਤ ਦੀ ਬੋਸਟਲ ਜੇਲ੍ਹ ਚੋਂ 3 ਕੈਦੀ ਫ਼ਰਾਰ ਹੋਣ ਦੀ ਖ਼ਬਰ ਆਈ ਹੈ। ਮੌਕੇ 'ਤੇ ਕੋਈ ਵੀ ਸੁਰੱਖਿਆ ਅਧਿਕਾਰੀ ਮੌਜੂਦ ਨਾ ਹੋਣ ਕਾਰਨ ਇਨ੍ਹਾਂ ਕੈਦੀਆਂ ਨੂੰ ਭੱਜਣ ਵਿੱਚ ਸਫ਼ਲਤਾ ਮਿਲੀ।
sonipat
ਸੋਨੀਪਤ: ਸੋਨੀਪਤ ਦੀ ਬੋਸਟਲ ਜੇਲ੍ਹ ਚੋਂ 3 ਕੈਦੀ ਫ਼ਰਾਰ ਹੋਣ ਦੀ ਖ਼ਬਰ ਆਈ ਹੈ। ਮੌਕੇ 'ਤੇ ਕੋਈ ਵੀ ਸੁਰੱਖਿਆ ਅਧਿਕਾਰੀ ਮੌਜੂਦ ਨਾ ਹੋਣ ਕਾਰਨ ਇਨ੍ਹਾਂ ਕੈਦੀਆਂ ਨੂੰ ਭੱਜਣ ਵਿੱਚ ਸਫ਼ਲਤਾ ਮਿਲੀ। ਪ੍ਰਾਪਤ ਜਾਣਕਾਰੀ ਮੁਤਾਬਿਕ ਕੈਦੀ ਪਾਣੀ ਪੀਣ ਵਾਸਤੇ ਜੇਲ੍ਹ ਤੋਂ ਬਾਹਰ ਨਿਕਲੇ ਸਨ ਅਤੇ ਜੇਲ੍ਹ ਵਾਰਡਨ ਨੂੰ ਧੱਕਾ ਦੇਕੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਿਕਰਯੋਗ ਹੈ ਕਿ ਜੇਲ੍ਹ ਵਿੱਚ ਕੰਮ ਦੇ ਚੱਲਦਿਆਂ ਦੀਵਾਰ ਤੋੜੀ ਗਈ ਸੀ ਅਤੇ ਸੁਰੱਖਿਆ ਦੇ ਵੀ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਸਨ। ਦੀਵਾਰ ਨਾ ਹੋਣ ਕਾਰਨ ਕੋਈ ਵੀ ਆਸਾਨੀ ਨਾਲ ਆ-ਜਾ ਸਕਦਾ ਹੈ।