ਤਿਰੂਪਤੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਵਾਨ ਵੈਂਕਟੇਸ਼ਵਰ ਦਰਸ਼ਨਾ ਲਈ ਤਿਰੂਮਾਲਾ ਮੰਦਰ ਪੁੱਜੇ। ਮੰਦਰ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਨੇ ਪੂਜਾ-ਪਾਠ ਕੀਤਾ, ਇਸ ਮੌਕੇ ਆਂਧਰ ਪ੍ਰਦੇਸ਼ ਦੇ ਰਾਜਪਾਲ ਈਐਸਐਲ ਨਰਸਿਮਹਨ ਤੇ ਮੁੱਖ ਮੰਤਰੀ ਜਗਨ ਮੋਹਨ ਰੈਡੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਮੰਦਰ ਵਿੱਚ ਪਹੁੰਚਣ 'ਤੇ ਅਨਿਲ ਕੁਮਾਰ ਸਿੰਘਲ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਮੋਦੀ ਨੇ ਰੰਗੀਨਾਕਾ ਮੰਡਪਮ 'ਚ ਪੂਜਾ ਕੀਤੀ ਤੇ ਅਸ਼ੀਰਵਾਦ ਲਿਆ ਅਤੇ ਪ੍ਰਸਾਦ ਨੂੰ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਤਿਰੂਮਾਲਾ ਮੰਦਿਰ 'ਚ ਕੀਤੀ ਪੂਜਾ - ਤਿਰੂਮਾਲਾ ਮੰਦਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੇ ਦੋ ਦਿਨੀ ਵਿਦੇਸ਼ ਦੌਰੇ ਤੋਂ ਬਾਅਦ ਭਾਰਤ ਪਰਤੇ, ਪੀਐਮ ਨੇ ਤਿਰੂਮਾਲਾ ਮੰਦਰ ਪੁੱਜੇ ਜਿਥੇ ਉਨ੍ਹਾਂ ਭਗਵਾਨ ਵੈਂਕਟੇਸ਼ਵਰ ਦੀ ਪੂਜਾ ਕੀਤੀ।
ਪ੍ਰਧਾਨ ਮੰਤਰੀ ਮੋਦੀ
ਪਹਿਲਾਂ, ਉਨ੍ਹਾਂ ਨੇ ਤਿਰੂਪਤੀ ਵਿਚ ਇਕ ਜਨਸਭਾ ਦਾ ਸੰਬੋਧਨ ਕੀਤਾ ਸੀ। ਇਸ ਤੋਂ ਪਹਿਲਾਂ ਦੋ ਦਿਨੀ ਯਾਤਰਾ ਨੂੰ ਪੂਰਾ ਕਰਕੇ ਕੋਲੰਬੋ ਤੋਂ ਭਾਰਤ ਲਈ ਰਵਾਨਾ ਹੋਏ ਸੀ, ਪ੍ਰਧਾਨ ਮੰਤਰੀ ਮੋਦੀ ਦਾ ਮੁੱਖ ਮੰਤਰੀ ਜਗਨ ਮੋਹਨ ਰੈਡੀ ਨੇ ਤਿਰੂਪਤੀ ਹਵਾਈ ਅੱਡੇ' ਤੇ ਸਵਾਗਤ ਕੀਤਾ ਸੀ।