ਨਵੀਂ ਦਿੱਲੀ: ਭਾਰਤ ਵਿੱਚ 1975 'ਚ ਲੱਗੀ ਐਮਰਜੈਂਸੀ ਨੂੰ ਅੱਜ 44 ਸਾਲ ਪੂਰੇ ਹੋ ਗਏ ਹਨ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਲ 1975 ਵਿੱਚ 25 ਜੂਨ ਦੀ ਰਾਤ ਨੂੰ ਐਮਰਜੈਂਸੀ ਐਲਾਨ ਦਿੱਤੀ ਸੀ। ਦੇਸ਼ ਵਿੱਚ ਐਮਰਜੈਂਸੀ ਦੇ 44 ਸਾਲ ਪੂਰੇ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ 'ਤੇ ਟਵੀਟ ਕਰਦਿਆਂ ਇੱਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ਵਿੱਚ ਉਨ੍ਹਾਂ ਨੇ ਲਿਖਿਆ, "ਭਾਰਤ ਉਨ੍ਹਾਂ ਸਾਰੇ ਲੋਕਾਂ ਨੂੰ ਸਲਾਮ ਕਰਦਾ ਹੈ, ਜਿਨ੍ਹਾਂ ਨੇ ਐਮਰਜੈਂਸੀ ਦਾ ਜੰਮ ਕੇ ਵਿਰੋਧ ਕੀਤਾ। ਭਾਰਤ ਦੀ ਜਮਹੂਰੀ ਮਾਨਸਿਕਤਾ ਨੇ ਇੱਕ ਤਾਨਾਸ਼ਾਹੀ ਮਾਨਸਿਕਤਾ ਉੱਤੇ ਸਫ਼ਲਤਾ ਹਾਸਲ ਕੀਤੀ।"
ਐਮਰਜੈਂਸੀ 'ਤੇ ਟਵੀਟ ਕਰਕੇ ਪੀਐੱਮ ਮੋਦੀ ਨੇ ਕਿਸ ਨੂੰ ਕੀਤਾ ਸਲਾਮ?
ਭਾਰਤ 'ਚ 25 ਜੂਨ, 1975 ਨੂੰ ਲਗਾਈ ਗਈ ਐਮਰਜੈਂਸੀ ਨੂੰ ਅੱਜ 44 ਸਾਲ ਪੂਰੇ ਹੋ ਚੁੱਕੇ ਹਨ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਇਸ ਦੀ ਵਿਰੋਧ ਕਰਨ ਵਾਲਿਆਂ ਨੂੰ ਸਲਾਮ ਕੀਤਾ।
ਫ਼ੋਟੋ
ਇਸ ਤੋਂ ਇਲਾਵਾ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਐਮਰਜੈਂਸੀ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, "25 ਜੂਨ ਭਾਰਤੀ ਲੋਕਤੰਤਰ 'ਚ ਹਮੇਸ਼ਾ ਕਾਲੇ ਦਿਨ ਦੀ ਤਰ੍ਹਾਂ ਰਹੇਗਾ। ਇਸ ਦਿਨ ਇੰਦਰਾ ਗਾਂਧੀ ਨੇ ਨਾਗਰਿਕ ਸੁਤੰਤਰਤਾ ਅਤੇ ਮਨੁੱਖੀ ਅਧਿਕਾਰਾਂ ਨੂੰ ਤੋੜ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਅੱਜ ਯਾਦ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਬਹਾਦਰੀ ਨਾਲ ਵਧੀਕੀਆਂ ਖ਼ਿਲਾਫ਼ ਲੜਾਈ ਲੜੀ ਗਈ।" ਉਨ੍ਹਾਂ ਐਮਰਜੈਂਸੀ ਨੂੰ ਤਾਨਾਸ਼ਾਹੀ ਕਰਾਰ ਦਿੱਤਾ।