ਪੰਜਾਬ

punjab

ETV Bharat / briefs

PM ਮੋਦੀ ਦੇ ਫੇਵਰੇਟ ਸ਼ਿਖ਼ਰ ਧਵਨ!.. ਲਿਖਿਆ- ਪਿਚ 'ਤੇ ਸ਼ਿਖਰ ਦੀ ਕਮੀ ਹੋ ਰਹੀ ਮਹਿਸੂਸ - wc2019

ਵਿਸ਼ਵ ਕੱਪ 2019 ਵਿੱਚੋਂ ਸੱਟ ਲੱਗਣ ਕਾਰਨ ਬਾਹਰ ਹੋਏ ਸ਼ਿਖ਼ਰ ਧਵਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਹੌਂਸਲਾ ਵਧਾਇਆ।

modi

By

Published : Jun 21, 2019, 12:32 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕ੍ਰਿਕਟਰ ਸ਼ਿਖ਼ਰ ਧਵਨ ਲਈ ਇੱਕ ਸੰਦੇਸ਼ ਲਿਖਿਆ ਹੈ। ਪੀਐਮ ਮੋਦੀ ਨੇ ਲਿਖਿਆ ਹੈ ਕਿ ਧਵਨ ਦੀ ਗ਼ੈਰ ਮੌਜੂਦਗੀ ਪਿੱਚ ਤੇ ਜ਼ਰੂਰ ਮਹਿਸੂਸ ਹੋਵੇਗੀ।

ਪੀਐਮ ਮੋਦੀ ਨੇ ਧਵਨ ਨੂੰ ਛੇਤੀ ਠੀਕ ਹੋਣ ਲਈ ਕਾਮਨਾ ਕੀਤੀ ਅਤੇ ਕਿਹਾ ਕਿ ਧਵਨ ਛੇਤੀ ਹੀ ਠੀਕ ਹੋ ਕੇ ਭਾਰਤ ਲਈ ਕਈ ਮੈਚ ਜਿੱਤੇਗਾ।

ਇੱਥੇ ਜ਼ਿਕਰ ਕਰ ਦਈਏ ਕਿ ਸ਼ਿਖ਼ਰ ਧਵਨ ਅੰਗੂਠੇ ਤੇ ਸੱਟ ਲੱਗਣ ਕਾਰਨ ਵਿਸ਼ਵ ਕੱਪ 2019 ਵਿੱਚ ਬਾਹਰ ਹੋ ਗਏ ਹਨ। ਧਵਨ ਨੂੰ ਆਸਟ੍ਰੇਲੀਆ ਦੇ ਗੇਂਦਬਾਜ਼ ਪੈਟ ਕਮਿੰਸ ਦੀ ਬਾਊਂਸਰ ਗੇਂਦ ਤੇ ਸੱਟ ਲੱਗੀ ਸੀ। ਸੱਟ ਲੱਗਣ ਤੋਂ ਬਾਅਦ ਵੀ ਉਸ ਪਾਰੀ ਵਿੱਚ ਧਵਨ ਨੇ 117 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ਪਰ ਇਹ ਪਾਰੀ ਧਵਨ ਦੀ ਵਿਸ਼ਵ ਕੱਪ ਦੀ ਆਖ਼ਰੀ ਪਾਰੀ ਸਾਬਤ ਹੋਈ।

ਧਵਨ ਦੇ ਵਿਸ਼ਵ ਕੱਪ ਵਿੱਚ ਬਾਹਰ ਹੋਣ ਤੋਂ ਬਾਅਦ ਉਸ ਦੀ ਜਗ੍ਹਾ ਕੇ.ਐੱਲ ਰਾਹੁਲ ਨੂੰ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ।

ABOUT THE AUTHOR

...view details