ਨਵੀਂ ਦਿੱਲੀ: ਸੈਮ ਪਿਤਰੌਦਾ ਵੱਲੋਂ 1984 ਨੂੰ ਲੈ ਕੇ ਦਿੱਤੇ ਬਿਆਨ 'ਤੇ ਸਿਆਸਤ ਭਖਣ ਮਗਰੋਂ ਕਾਂਗਰਸੀ ਆਗੂ ਨੇ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ ਭਾਜਪਾ।
ਬੀਤੇ ਦਿਨ ਕਾਂਗਰਸ ਆਗੂ ਸੈਮ ਪਿਤਰੌਦ ਨੇ ਬਿਆਨ ਦਿੱਤਾ ਸੀ "84 ਵਿੱਚ ਹੋਇਆ ਤਾਂ ਹੋਇਆ"
ਵੀਰਵਾਰ ਨੂੰ ਪਿਤਰੌਦਾ ਦੇ ਬਿਆਨ ਮਗਰੋਂ ਇਸ ਮਾਮਲੇ 'ਤੇ ਸਿਆਸਤ ਭਖਣੀ ਸ਼ੁਰੂ ਹੋ ਗਈ ਸੀ। ਸਿੱਖ ਜਥੇਬੰਦੀਆਂ ਵੱਲੋਂ ਅੱਜ ਦਿੱਲੀ ਤੇ ਅੰਮ੍ਰਿਤਸਰ 'ਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਪਿਤਰੌਦਾ ਦੇ ਬਿਆਨ ਨੇ ਸਿੱਖ ਕਤਲੇਆਮ 'ਚ ਰਾਜੀਵ ਗਾਂਧੀ ਦੀ ਸ਼ਮੂਲਿਅਤ ਨੂੰ ਮੰਨ ਲਿਆ ਸੀ, ਪਰ ਇਹ ਸਿੱਖਾਂ ਲਈ ਦਰਦਨਾਕ ਦਿਨ ਸੀ।
ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸੈਮ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਛੱਡ ਦੇਣੀ ਚਾਹੀਦੀ ਹੈ।
ਉਧਰ ਸ਼ੀਲਾ ਦਿਕਸ਼ਿਤ ਨੇ ਵੀ ਰਾਜੀਵ ਗਾਂਧੀ ਦਾ ਬਚਾਅ ਕੀਤਾ ਹੈ।
ਪਿਛਲੇ ਦਿਨੀਂ 1984 ਸਿੱਖ ਕਤਲੇਆਮ ਮਾਮਲੇ ਤੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਵੀ ਬਿਆਨ ਦਿੱਤਾ ਸੀ ਕਿ 84 ਵਿੱਚ ਸਿੱਖ ਕਤਲੇਆਮ ਕਰਨ ਦਾ ਹੁਕਮ PMO ਤੋਂ ਦਿੱਤਾ ਗਿਆ ਸੀ। ਫੂਲਕਾ ਦੇ ਇਸ ਬਿਆਨ ਤੋਂ ਬਾਅਦ ਪਿਤਰੌਦਾ ਨੇ ਬਿਆਨ ਦਿੱਤਾ ਸੀ, ਪੀਐਮ ਮੋਦੀ ਜਾਣ ਬੁੱਝ ਕੇ ਲੋਕਾਂ ਦਾ ਧਿਆਨ ਭਟਕਾ ਰਹੇ ਹਨ।