ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਦਰਾਂ 'ਚ ਲਗਾਤਾਰ ਹੋ ਰਹੀ ਕਟੌਤੀ ਨਾਲ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ। ਡੀਜ਼ਲ ਦੀਆਂ ਦਰਾਂ ਵਿੱਚ ਲਗਾਤਾਰ ਤਿੱਜੇ ਦਿਨ ਵੀ ਕਟੌਤੀ ਹੋਈ। ਪੈਟਰੋਲ 11 ਪੈਸੇ ਅਤੇ ਡੀਜ਼ਲ 15 ਪੈਸੇ ਸਸਤਾ ਹੋਇਆ ਹੈ। ਪਿਛਲੇ ਤਿੰਨ ਦਿਨਾਂ ਵਿੱਚ ਪੈਟਰੋਲ 25 ਪੈਸੇ ਅਤੇ ਡੀਜ਼ਲ 33 ਪੈਸੇ ਸਸਤਾ ਹੋਇਆ ਹੈ। ਆਖਰੀ ਵਾਰ 17 ਮਈ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ ਕਟੌਤੀ ਹੋਈ ਸੀ, ਜਦਕਿ 13 ਮਈ ਨੂੰ ਡੀਜ਼ਲ ਸਸਤਾ ਹੋਇਆ ਸੀ। ਉਸ ਤੋਂ ਬਾਅਦ ਲਗਾਤਾਰ ਕੀਮਤਾਂ ਵਿੱਚ ਵਾਧਾ ਹੋਇਆ ਜਾਂ ਸਥਿਰ ਰਿਹਾ।
ਲਗਾਤਾਰ ਤੀਸਰੇ ਦਿਨ ਪੈਟਰੋਲ-ਡੀਜ਼ਲ ਦੀਆਂ ਦਰਾਂ ਵਿੱਚ ਕਟੌਤੀ, ਜਾਣੋ ਕੀ ਹਨ ਰੇਟ?
ਪਿਛਲੇ ਤਿੰਨ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾ ਵਿੱਚ ਲਗਾਤਾਰ ਹੋ ਰਹੀ ਗਿਰਾਵਟ ਨਾਲ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ। ਪੈਟਰੋਲ 11 ਪੈਸੇ ਅਤੇ ਡੀਜ਼ਲ 15 ਪੈਸੇ ਸਸਤਾ ਹੋਇਆ ਹੈ।
ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 71.62 ਰੁਪਏ ਅਤੇ ਡੀਜ਼ਲ ਦੀ ਕੀਮਤ 66.36 ਰੁਪਏ, ਮੁੰਬਈ ਵਿੱਚ ਪੈਟਰੋਲ ਦੀ ਕੀਮਤ 77.28 ਰੁਪਏ ਅਤੇ ਡੀਜ਼ਲ ਦੀ ਕੀਮਤ 69.58 ਰੁਪਏ , ਕੋਲਕਾਤਾ ਵਿੱਚ ਪੈਟਰੋਲ 73.74 ਰੁਪਏ ਹੈ ਜਦਕਿ ਡੀਜ਼ਲ 68.21 ਰੁਪਏ, ਚੇਨਈ ਵਿਚ ਪੈਟਰੋਲ 74.39 ਰੁਪਏ ਜਦਕਿ ਡੀਜ਼ਲ 70.19 ਰੁਪਏ, ਨੋਇਡਾ ਵਿੱਚ 71.24 ਰੁਪਏ ਪੈਟਰੋਲ ਜਦਕਿ ਡੀਜ਼ਲ 65.46 ਦੀ ਕੀਮਤ ਹੈ।
ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਰਹੀ ਅਤੇ ਹੁਣ ਇਸ ਵਿੱਚ ਸੁਧਾਰ ਨਜ਼ਰ ਆ ਰਿਹਾ ਹੈ। ਕੱਚੇ ਤੇਲ ਦੇ ਭਾਅ ਵਿੱਚ ਪਿਛਲੇ ਵੀਰਵਾਰ ਸੁਧਾਰ ਆਇਆ ਅਤੇ ਇਸਦੀ ਕੀਮਤ 0.85 ਫੀਸਦੀ ਵਾਧ ਕੇ 4151 ਰੁਪਏ ਪ੍ਰਤਿ ਡਾਲਰ ਪਹੁੰਚ ਗਈ। ਅਮਰੀਕਾ ਵਿੱਚ ਅਚਾਨਕ ਕੱਚੇ ਤੇਲ ਦੀ ਕਮੀ ਦੇ ਚਲਦਿਆਂ ਇਹ ਵਾਧਾ ਹੋਇਆ ਹੈ।