ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਜਾਰੀ ਰਿਹਾ। ਦਿੱਲੀ 'ਚ ਪੈਟਰੋਲ ਦਾ ਭਾਅ 71 ਰੁਪਏ ਪ੍ਰਤੀ ਲੀਟਰ ਤੋਂ ਹੇਠਾਂ ਆ ਗਿਆ। ਡੀਜ਼ਲ ਵੀ ਦਿੱਲੀ ਵਿੱਚ ਇਸ ਸਾਲ ਜਨਵਰੀ ਦੇ ਬਾਅਦ 65 ਰੁਪਏ ਪ੍ਰਤੀ ਲੀਟਰ ਤੋਂ ਹੇਠਾਂ ਵਿਕਣ ਲੱਗਿਆ ਹੈ। ਤੇਲ ਮਾਰਕੀਟ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਪੈਟਰੋਲ ਦੇ ਭਾਅ ਵਿਚ ਦਿੱਲੀ ਅਤੇ ਮੁੰਬਈ 'ਚ 13 ਪੈਸੇ, ਕੋਲਕਾਤਾ 'ਚ 12 ਪੈਸੇ ਅਤੇ ਚੇਨੱਈ ਵਿੱਚ 14 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ।
ਫ਼ਰਵਰੀ ਦੇ ਬਾਅਦ ਹੇਠਲੇ ਪੱਧਰ 'ਤੇ ਆਇਆ ਪੈਟਰੋਲ ਦਾ ਭਾਅ - price
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਜਾਰੀ ਰਿਹਾ। ਦਿੱਲੀ 'ਚ ਪੈਟਰੋਲ ਦਾ ਭਾਅ 71 ਰੁਪਏ ਪ੍ਰਤੀ ਲੀਟਰ ਤੋਂ ਹੇਠਾਂ ਆ ਗਿਆ। ਡੀਜ਼ਲ ਵੀ ਦਿੱਲੀ ਵਿੱਚ ਇਸ ਸਾਲ ਜਨਵਰੀ ਦੇ ਬਾਅਦ 65 ਰੁਪਏ ਪ੍ਰਤੀ ਲੀਟਰ ਤੋਂ ਹੇਠਾਂ ਵਿਕਣ ਲੱਗਿਆ ਹੈ।
ਇੰਡੀਟਨ ਆਇਲ ਦੀ ਵੈਬਸਾਈਟ ਮੁਤਾਬਕ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿੱਚ ਪੈਟਰੋਲ ਦੇ ਭਾਅ ਘੱਟ ਕੇ ਕ੍ਰਮਵਾਰ- 70.94 ਰੁਪਏ, 73.19 ਰੁਪਏ, 76.63 ਰੁਪਏ ਅਤੇ 73.70 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਡੀਜ਼ਲ ਦੇ ਭਾਅ ਵੀ ਚਾਰੇ ਮਹਾਂਨਗਰਾ 'ਚ ਘੱਟ ਕੇ ਕ੍ਰਮਵਾਰ- 64.90 ਰੁਪਏ, 66.82 ਰੁਪਏ, 68.06 ਰੁਪਏ ਅਤੇ 68.66 ਰੁਪਏ ਪ੍ਰਤੀ ਲੀਟਰ ਹੋ ਗਏ ਹਨ।
ਤੇਲ ਦੇ ਭਾਅ ਵਿੱਚ ਆਈ ਕਟੌਤੀ ਦੇ ਬਾਅਦ ਦਿੱਲੀ 'ਚ ਪੈਟਰੋਲ ਦਾ ਭਾਅ ਇਸ ਸਾਲ 18 ਫਰਵਰੀ ਦੇ ਬਾਅਦ ਪਹਿਲੀ ਵਾਰ 71 ਰੁਪਏ ਲੀਟਰ ਤੋਂ ਹੇਠਾਂ ਆਇਆ ਹੈ। ਦਿੱਲੀ ਵਿਚ 18 ਫਰਵਰੀ 2019 ਨੂੰ ਪੈਟਰੋਲ 70.91 ਰੁਪਏ ਲੀਟਰ ਸੀ।