ਪੰਜਾਬ

punjab

ETV Bharat / briefs

ਏਅਰ ਇੰਡੀਆ ਦੀ ਐਮਰਜੰਸੀ ਵੀ ਨਹੀਂ ਬਚਾਅ ਪਾਈ ਯਾਤਰੀ ਦੀ ਜਾਨ - death

ਏਅਰ ਇੰਡੀਆ ਦੇ ਜਹਾਜ਼ ਤੋਂ ਕੇਰਲ ਤੋਂ ਸੰਯੁਕਤ ਰੱਬ ਅਮੀਰਾਤ ਜਾ ਰਹੇ ਇੱਕ ਯਾਤਰੀ ਦੀ ਤਬੀਅਤ ਖ਼ਰਾਬ ਹੋਣ ਕਾਰਨ ਮੌਤ ਹੋ ਗਈ। ਕੇਰਲ ਦੇ ਤ੍ਰਿਵੇਂਦ੍ਰਮ ਹਵਾਈ ਅੱਡੇ 'ਤੇ ਐਮਰਜੰਸੀ ਲੈਂਡਿੰਗ ਕਰਵਾਈ ਗਈ ਪਰ ਉਸ ਸਮੇਂ ਤੱਕ ਯਾਤਰੀ ਦੀ ਮੌਤ ਹੋ ਚੁੱਕੀ ਸੀ।

ਫ਼ਾਇਲ ਫ਼ੋਟੋ

By

Published : Jun 5, 2019, 6:53 AM IST

ਕੇਰਲ: ਏਅਰ ਇੰਡੀਆ ਦੇ ਜਹਾਜ਼ ਤੋਂ ਕੇਰਲ ਤੋਂ ਸੰਯੁਕਤ ਰੱਬ ਅਮੀਰਾਤ ਜਾ ਰਹੇ ਇੱਕ ਯਾਤਰੀ ਦੀ ਤਬੀਅਤ ਖ਼ਰਾਬ ਹੋਣ ਕਾਰਨ ਮੌਤ ਹੋ ਗਈ। ਕੇਰਲ ਦੇ ਤ੍ਰਿਵੇਂਦ੍ਰਮ ਹਵਾਈ ਅੱਡੇ 'ਤੇ ਐਮਰਜੰਸੀ ਲੈਂਡਿੰਗ ਕਰਵਾਈ ਗਈ ਪਰ ਉਸ ਸਮੇਂ ਤੱਕ ਯਾਤਰੀ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਸੰਤੋਸ਼ ਕੁਮਾਰ ਵਜੋਂ ਹੋਈ ਹੈ। ਉਸਦੀ ਉਮਰ 63 ਸਾਲ ਸੀ। ਹਾਲਾਂਕਿ, ਸੰਤੋਸ਼ ਕੁਮਾਰ ਦੀ ਮੌਤ ਬਾਰੇ ਪਤਾ ਨਹੀਂ ਚੱਲ ਸਕਿਆ ਹੈ।

ਏਅਰ ਇੰਡੀਆ ਦਾ ਜਹਾਜ਼ AI967 ਮੰਗਲਵਾਰ ਨੂੰ ਕੇਰਲ ਤੋਂ ਸ਼ਾਰਜਾਹ ਜਾ ਰਿਹਾ ਸੀ। ਉਡਾਣ ਭਰਨ ਦੌਰਾਨ ਜਹਾਜ਼ 'ਚ ਇੱਕ ਯਾਤਰੀ ਦੀ ਤਬੀਅਤ ਖ਼ਰਾਬ ਹੋਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਕ੍ਰੂ ਮੈਂਬਰ ਨੇ ਇਹ ਸੂਚਨਾ ਪਾਇਲਟ ਨੂੰ ਦਿੱਤੀ। ਕ੍ਰੂ ਦੇ ਮੈਂਬਰਾਂ ਨੇ ਪੀੜਤ ਨੂੰ ਡਾਕਟਰਾਂ ਦੇ ਹਵਾਲੇ ਕੀਤਾ। ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

For All Latest Updates

ABOUT THE AUTHOR

...view details