ਪਟਿਆਲਾ: ਪੰਜਾਬ ਵਿੱਚ ਲੋਕ ਸਭ ਚੋਣਾਂ ਹੋਣ ਨੂੰ ਸਿਰਫ 10 ਦਿਨ ਹੀ ਬਚੇ ਹਨ। ਇਹਨਾਂ 10 ਦਿਨਾਂ ਵਿੱਚ ਤਮਾਮ ਰਾਜਨੀਤਿਕ ਪਾਰਟੀਆਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਨਿਤਰ ਰਹੀਆਂ ਹਨ। ਇਸੇ ਦੇ ਚੱਲਦੇ ਅੱਜ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਵੀ ਸਮਾਣਾ ਦੇ ਪਿੰਡ ਕੁਲਾਰਾ ਵਿਖੇ ਚੋਣ ਪ੍ਰਚਾਰ ਕਰਨ ਆਈ ਪਰ ਇੱਥੇ ਪਰਨੀਤ ਕੌਰ ਨੂੰ ਪਿੰਡ ਵਾਸੀਆਂ ਦੇ ਰੋਸ-ਮੁਜਾਹਰੇ ਦਾ ਸਾਹਮਣਾ ਕਰਨਾ ਪਿਆ।
ਸਮਾਣਾ ਵਿੱਚ ਰੈਲੀ ਕਰਨ ਆਈ ਪਰਨੀਤ ਕੌਰ ਨੂੰ ਪਿੰਡ ਵਾਸੀਆਂ ਦਿਖਾਏ ਕਾਲੇ ਝੰਡੇ - punjab
ਪਟਿਆਲਾ ਦੇ ਸਮਾਣਾ ਦੇ ਪਿੰਡ ਕੁਲਾਰਾ ਵਿਖੇ ਚੋਣ ਪ੍ਰਚਾਰ ਕਰਨ ਆਈ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਨੂੰ ਪਿੰਡ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵੀ ਦਿਖਾਏ।
ਪ੍ਰਦਰਸ਼ਨ ਕਰਦੇ ਪਿੰਡ ਵਾਸੀ
ਪਰਨੀਤ ਕੌਰ ਦੇ ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵੀ ਦਿਖਾਏ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਇਸ ਦੌਰਾਨ ਇੱਟਾਂ ਵੀ ਚਲਾਈਆਂ ਗਈਆਂ।