ਮਲੇਰਕੋਟਲਾ: ਮਾਂ-ਬਾਪ ਭਾਵੇਂ ਕਿ ਇਹ ਸ਼ਬਦ ਬਹੁਤ ਥੋੜੇ ਲੱਗਦੇ ਹਨ ਪਰ ਅਸਲ ਜਿੰਦਗੀ ਵਿੱਚ ਇਨ੍ਹਾਂ ਦਾ ਬਹੁਤ ਵੱਡਾ ਮਹੱਤਵ ਹੈ। ਕਈ ਲੋਕ ਅਜਿਹੇ ਹਨ ਜੋ ਆਪਣੇ ਮਾਤਾ-ਪਿਤਾ ਨੂੰ ਆਪਣੇ ਤੋਂ ਵੀ ਵੱਧ ਪਿਆਰ ਕਰਦੇ ਹਨ ਪਰ ਕਈ ਬਦ-ਕਿਸਮਤ ਅਜਿਹੇ ਵੀ ਹੁੰਦੇ ਹਨ ਜੋ ਮਾਪਿਆਂ ਨੂੰ ਬਜ਼ੁਰਗ ਹੋਣ 'ਤੇ ਠੋਕਰਾਂ ਖਾਣ ਲਈ ਛੱਡ ਦਿੰਦੇ ਹਨ। ਮਲੇਰਕੋਟਲਾ 'ਚ ਅਜਿਹੀ ਹੀ ਇੱਕ ਬਜ਼ੁਰਗ ਔਰਤ ਘਰ ਹੋਣ ਦੇ ਬਾਵਜੂਦ ਕਈ ਸਾਲਾਂ ਤੋਂ ਸੜਕਾਂ 'ਤੇ ਜਿੰਦਗੀ ਗੁਜਾਰਨ ਲਈ ਮਜਬੂਰ ਹੈ।
VIDEO: ਘਰ ਹੋਣ ਦੇ ਬਾਵਜੂਦ ਵੀ ਠੋਕਰਾਂ ਖਾ ਰਹੀ ਬਜ਼ੁਰਗ ਮਹਿਲਾ, ਬੱਸ ਅੱਡੇ ਨੂੰ ਬਣਾਇਆ ਘਰ - old woman
ਮਲੇਰਕੋਟਲਾ ਵਿੱਚ ਇੱਕ ਬਜ਼ੁਰਗ ਔਰਤ ਆਪਣਾ ਘਰ ਹੋਣ ਦੇ ਬਾਵਜੂਦ ਠੋਕਰਾਂ ਖਾਣ ਲਈ ਮਜਬੂਰ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇਸ ਬਜ਼ੁਰਗ ਔਰਤ ਨੇ ਆਪਣੀ ਦਾਸਤਾਂ ਸੁਣਾਈ।
ਬਜ਼ੁਰਗ ਔਰਤ ਭੋਲੀ
ਫ਼ਿਲਹਾਲ ਇਹ ਬਜ਼ੁਰਗ ਮਲੇਰਕੋਟਲਾ ਦੇ ਬੱਸ ਸਟੈਂਡ ਦੇ ਸ਼ੈੱਡ 'ਚ ਰਹੀ ਹੈ। ਇਹ ਬਜ਼ੁਰਗ ਖ਼ੁਦ ਨੂੰ ਲੁਧਿਆਣਾ ਦੇ ਡੇਹਲੋਂ ਪਿੰਡ ਦੀ ਰਹਿਣ ਵਾਲੀ ਦੱਸ ਰਹੀ ਹੈ। ਬਜ਼ੁਰਗ ਦਾ ਆਖਣਾ ਹੈ ਕਿ ਉਹ ਬਹੁਤ ਸਾਲਾਂ ਤੋਂ ਠੋਕਰਾਂ ਖਾ ਰਹੀ ਹੈ ਤੇ ਆਪਣਾ ਘਰ ਹੋਣ ਦੇ ਬਾਵਜੂਦ ਉਸ ਨੂੰ ਕੋਈ ਵੀ ਸੰਭਾਲਣ ਵਾਲਾ ਕੋਈ ਨਹੀਂ ਹੈ।
ਬਜ਼ੁਰਗ ਦੀ ਇਸ ਹਾਲਤ ਨੂੰ ਦੇਖਦਿਆਂ ਸਮਾਜ ਸੇਵੀ ਕੇਸਰ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਅਤੇ ਬਜ਼ੁਰਗ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।