ਪੰਜਾਬ

punjab

ETV Bharat / briefs

ਸਰਕਾਰ ਦੇ ਸਾਰੇ ਦਾਅਵੇ ਖ਼ੋਖਲੇ ਕਰਦਾ ਰੂਪਨਗਰ ਦਾ ਸਰਕਾਰੀ ਹਸਪਤਾਲ

ਪੰਜਾਬ ਸਰਕਾਰ ਸੂਬੇ ਦੀ ਜਨਤਾ ਦੀ ਭਲਾਈ ਲਈ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਇਹ ਸਭ ਦਾਅਵੇ ਖ਼ੋਖਲੇ ਹੀ ਨਜ਼ਰ ਆਉਂਦੇ ਹਨ। ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਰੋਜ਼ਾਨਾ ਆਮ ਜਨਤਾ ਇਲਾਜ ਲਈ ਆਉਂਦੀ ਹੈ ਪਰ ਤੁਸੀਂ ਇਨ੍ਹਾਂ ਤਸਵੀਰਾਂ ਵਿੱਚ ਖੁਦ ਵੇਖੋ ਕਿ ਕਿਸ ਤਰ੍ਹਾਂ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਲੱਗਿਆਂ ਹਨ।

hospital

By

Published : Jun 5, 2019, 2:27 AM IST

ਰੂਪਨਗਰ: ਪੰਜਾਬ ਸਰਕਾਰ ਸੂਬੇ ਦੀ ਜਨਤਾ ਦੀ ਭਲਾਈ ਲਈ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਇਹ ਸਭ ਦਾਅਵੇ ਖ਼ੋਖਲੇ ਹੀ ਨਜ਼ਰ ਆਉਂਦੇ ਹਨ। ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਰੋਜ਼ਾਨਾ ਆਮ ਜਨਤਾ ਇਲਾਜ ਲਈ ਆਉਂਦੀ ਹੈ ਪਰ ਤੁਸੀਂ ਇਨ੍ਹਾਂ ਤਸਵੀਰਾਂ ਵਿੱਚ ਖੁਦ ਵੇਖੋ ਕਿ ਕਿਸ ਤਰ੍ਹਾਂ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਲੱਗਿਆਂ ਹਨ। ਈਟੀਵੀ ਭਾਰਤ ਦੀ ਟੀਮ ਨੇ ਜਦੋਂ ਰੋਪੜ ਦੇ ਸਰਕਾਰੀ ਹਸਪਤਾਲ ਦਾ ਜਾਇਜ਼ਾ ਲਿਆ ਤਾਂ ਹਰ ਪਾਸੇ ਭੀੜ ਹੀ ਨਜ਼ਰ ਆਈ।

ਸਰਕਾਰ ਦੇ ਸਾਰੇ ਦਾਅਵੇ ਖ਼ੋਖਲੇ ਕਰਦਾ ਰੂਪਨਗਰ ਦਾ ਸਰਕਾਰੀ ਹਸਪਤਾਲ

ਆਮ ਲੋਕਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਦਾ ਸਰਕਾਰੀ ਹਸਪਤਾਲ ਹੋਣ ਦੇ ਬਾਵਜੂਦ ਇੱਥੇ ਡਾਕਟਰਾਂ ਦੀ ਕਮੀ ਹੈ। ਗਰੀਬ ਮਰੀਜ਼ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਦਾ ਜਾਣਾ ਪੈ ਰਿਹਾ ਹੈ। ਸੂਬਾ ਸਰਕਾਰ ਦੇ ਦਾਅਵੇ ਖੋਖ਼ਲੇ ਨਜ਼ਰ ਆ ਰਹੇ ਹਨ।

ਸਰਕਾਰੀ ਹਸਪਤਾਲ ਦੀਆਂ ਚੱਲ ਰਹੀਆਂ ਡਾਕਟਰਾਂ ਅਤੇ ਸਹੂਲਤਾਂ ਦੀਆਂ ਕਮੀਆਂ ਬਾਰੇ ਜਦੋਂ ਜ਼ਿਲ੍ਹੇ ਦੇ ਸਿਵਲ ਸਰਜਨ ਨੂੰ ਸਵਾਲ ਕੀਤਾ ਗਿਆ ਤਾਂ ਉਹ ਵੀ ਇਨ੍ਹਾਂ ਕਮੀਆਂ ਨੂੰ ਪੂਰਾ ਕਰਨ ਦਾ ਕੇਵਲ ਭਰੋਸਾ ਦਿੰਦੇ ਹੀ ਨਜ਼ਰ ਆਏ।

For All Latest Updates

ABOUT THE AUTHOR

...view details