ਵਾਰਡ ਦੀ ਹਾਲਤ 'ਚ ਸੁਧਾਰ ਨਾ ਹੋਣ ਕਾਰਨ ਲੋਕ ਕਰਨਗੇ ਚੋਣਾਂ ਦਾ ਬਾਈਕਾਟ - punjab government
ਵਾਰਡ ਵਿੱਚ ਗਲੀਆਂ ਨਾਲੀਆਂ ਵਿੱਚ ਖੜਾ ਪਾਣੀ ਤੇ ਥਾਂ ਥਾਂ ਗੰਦਗੀ ਨਾਲ ਵਾਰਡ ਨਿਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜਦੋਂ ਤੱਕ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਹੁੰਦਾ ਓਦੋਂ ਤੱਕ ਵਾਰਡ ਵਾਸੀ ਚੋਣਾਂ ਦਾ ਬਾਈਕਾਟ ਕਰਣਗੇ।
ਫਾਜ਼ਿਲਕਾ: ਅਬੋਹਰ ਦੇ ਵਾਰਡ ਨੰਬਰ 2 ਵਿੱਚ ਗਲੀਆਂ ਨਾਲੀਆਂ ਵਿੱਚ ਖੜਾ ਪਾਣੀ ਅਤੇ ਥਾਂ ਥਾਂ ਗੰਦਗੀ ਨਾਲ ਵਾਰਡ ਨਿਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੁੰਦਾ ਓਦੋਂ ਤੱਕ ਉਹ ਸਾਰੇ ਚੋਣਾਂ ਦਾ ਬਾਈਕਾਟ ਕਰਣਗੇ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਨਵਾਈ ਨਹੀਂ ਕੀਤੀ ਜਾ ਰਹੀ ਹੈ। ਉਥੇ ਹੀ ਜਦੋਂ ਇਸ ਇਲਾਕੇ ਦੇ ਐੱਮਸੀ ਬਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਬਹੁਤ ਗੰਦਗੀ ਹੈ ਅਤੇ ਉਨ੍ਹਾਂ ਨੂੰ ਵੀ ਰੋਜ਼ ਇਸ ਚਿੱਕੜ ਵਿੱਚੋਂ ਨਿਕਲ ਕੇ ਹੀ ਜਾਣਾ ਪੈਂਦਾ ਹੈ। ਐੱਮਸੀ ਮੁਤਾਬਕ ਵਾਰਡ ਵਿੱਚ ਕਾਫ਼ੀ ਕੰਮ ਹੋਏ ਹਨ ਅਤੇ ਜੋ ਕੰਮ ਰਹਿ ਗਏ ਹਨ। ਉਹ ਵੀ ਪਾਸ ਹੋ ਚੁੱਕੇ ਹਨ ਅਤੇ ਜਲਦ ਹੀ ਕਰਵਾ ਦਿੱਤੇ ਜਾਣਗੇ।