ਟੌਟਨ: ਜਿਮੀ ਨੀਸ਼ਮ ਅਤੇ ਕਪਤਾਨ ਕੇਨ ਵਿਲੀਅਮਸਨ ਦੀ ਬਦੌਲਤ ਨਿਊਜ਼ੀਲੈਂ ਨੇ ਵਿਸ਼ਵ ਕੱਪ ਦੇ 13ਵੇਂ ਮੈਚ 'ਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਜਿੱਤ ਦੀ ਹੈਟ੍ਰਿਕ ਲਗਾਈ ਹੈ। ਨਿਮੀ ਨੀਸ਼ਮ ਨੇ 5 ਵਿਕਟ ਲਏ ਜਦੋਂਕਿ ਕੇਨ ਵਿਲੀਅਮਸਨ ਨੇ 79 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ।
2019 ਵਿਸ਼ਵ ਕੱਪ- ਨੀਸ਼ਮ ਦੇ 'ਪੰਜੇ' 'ਚ ਫ਼ਸਿਆ ਅਫ਼ਗ਼ਾਨਿਸਤਾਨ, ਨਿਊਜ਼ੀਲੈਂਡ ਨੇ ਜਿੱਤਿਆ ਮੈਚ - afganistan
ਜਿਮੀ ਨੀਸ਼ਮ ਅਤੇ ਕਪਤਾਨ ਕੇਨ ਵਿਲੀਅਮਸਨ ਦੀ ਬਦੌਲਤ ਨਿਊਜ਼ੀਲੈਂ ਨੇ ਵਿਸ਼ਵ ਕੱਪ ਦੇ 13ਵੇਂ ਮੈਚ 'ਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਜਿੱਤ ਦੀ ਹੈਟ੍ਰਿਕ ਲਗਾਈ ਹੈ। ਨਿਮੀ ਨੀਸ਼ਮ ਨੇ 5 ਵਿਕਟ ਲਏ ਜਦੋਂਕਿ ਕੇਨ ਵਿਲੀਅਮਸਨ ਨੇ 79 ਦੌੜਾਂ ਬਣਾਈਆਂ।
ਨੀਸ਼ਮ ਦੇ 'ਪੰਜੇ' 'ਚ ਫ਼ਸਿਆ ਅਫ਼ਗ਼ਾਨਿਸਤਾਨ, ਨਿਊਜ਼ੀਲੈਂਡ ਨੇ ਜਿੱਤਿਆ ਮੈਚ
ਅਫ਼ਗਾਨਿਸਤਾਨ ਦੀ ਟੀਮ 41.4 ਓਵਰਾਂ 'ਚ 172 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਨੇ ਇਸ ਸਕੋਰ ਨੂੰ 32.1 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ ਨਾਲ ਹਾਸਿਲ ਕਰ ਲਿਆ। ਜਿਮੀ ਨੀਸ਼ਮ ਨੂੰ ਉਨ੍ਹਾਂ ਦੇ ਸ਼ਾਨ ਡਾਰ ਪ੍ਰਦਰਸ਼ਨ ਲਈ ਮੈਂ ਆਫ਼ ਦੀ ਮੈਚ ਚੁਣਿਆ ਗਿਆ। ਨਿਸ਼ਮ ਨੇ ਆਪਣੇ ਕ੍ਰਿਕੇਟ ਕਰਿਅਰ 'ਚ ਪਹਿਲੇ ਵਾਰ 5 ਵਿਕਟ ਲਏ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਨਿਊਜ਼ੀਲੈਂਡ ਨੀ ਆਪਣੇ ਤਿੰਨੋਂ ਹੀ ਮੈਚ ਏਸ਼ੀਆ ਦੀ ਟੀਮਾਂ ਨੂੰ ਹਰਾ ਕੇ ਜਿੱਤੇ ਹਨ।