ਚੰਡੀਗੜ੍ਹ: ਕਾਂਗਰਸ ਸਰਕਾਰ 'ਚ ਮੰਤਰੀ ਅਤੇ ਲੋਕ ਸਭਾ ਚੋਣਾਂ 'ਚ ਪਾਰਟੀ ਦੇ ਸਟਾਰ ਪ੍ਰਚਾਰਕ ਰਹੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫ਼ਿਰ ਤੋਂ ਸੁਰਖੀਆਂ 'ਚ ਆ ਗਏ ਹਨ। ਹਾਲਾਂਕਿ, ਇਸ ਵਾਰ ਉਹ ਆਪਣੇ ਕਿਸੇ ਬਿਆਨ ਕਰਕੇ ਨਹੀਂ ਸਗੋਂ ਆਪਣੀ ਇੱਕ ਫ਼ੋਟੋ ਕਰਕੇ ਚਰਚਾ ਵਿੱਚ ਆਏ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਦਰਅਸਲ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਹੈ। ਇਸ ਫ਼ੋਟੋ 'ਚ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਝੰਡੇ ਵਾਲੀ ਪਗੜੀ 'ਚ ਦਿੱਖ ਰਹੇ ਹਨ। ਸਾਵਧਾਨੀ ਪੂਰਨ ਜਾਂਚ ਕਰਨ 'ਤੇ ਪਤਾ ਚੱਲਦਾ ਹੈ ਕਿ ਇਹ ਫ਼ੋਟੋ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ
ਗਰਮ ਖ਼ਿਆਲੀ ਗੋਪਾਲ ਸਿੰਘ ਚਾਵਲਾ ਨੇ ਲੋਕਾਂ ਨੂੰ ਵੀ ਫ਼ੋਟੋ ਵਾਇਰਲ ਕਰਨ ਲਈ ਕਿਹਾ ਹੈ। ਗੋਪਾਲ ਸਿੰਘ ਚਾਵਲਾ ਵੱਲੋਂ 30 ਜੂਨ ਨੂੰ ਅਪਲੋਡ ਕੀਤੀ ਗਈ ਇਸ ਫ਼ੋਟੋ 'ਚ ਉਰਦੂ ਵਿੱਚ ਲਿਖਿਆ ਗਿਆ ਹੈ,'ਇਸ ਫ਼ੋਟੋ 'ਤੇ ਲਿਖੋ ਅਤੇ ਸ਼ੇਅਰ ਕਰਨਾ ਨਾ ਭੁੱਲੋ।'