ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਵੱਲੋਂ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਦੀ ਪੁਸ਼ਟੀ ਕਰ ਦਿੱਤਾ ਗਈ ਹੈ। 30 ਮਈ ਨੂੰ ਬੰਗਲਾਦੇਸ਼ ਦੇ ਰਾਸ਼ਟਰਪਤੀ ਅਬਦੁਲ ਹਾਮਿਦ, ਸ੍ਰੀ ਲੰਕਾ ਦੇ ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ, ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ ਸ਼ਰਮਾ ਓਲੀ, ਮਿਆਂਮਾਰ ਦੇ ਰਾਸ਼ਟਰਪਤੀ ਯੂ ਵਿਨ ਮਯਿੰਟ, ਕਿਰਗਿਸਤਾਨ ਦੇ ਰਾਸ਼ਟਰਪਤੀ ਜੀਨਬੇਕੋਵ ਅਤੇ ਭੂਤਾਂ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣਗੇ।
ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ ਕੀ ਕੁਝ ਰਹੇਗਾ ਖ਼ਾਸ, ਜਾਣੋ - bimstec
ਨਰਿੰਦਰ ਮੋਦੀ 30 ਮਈ ਨੂੰ ਦੂਸਰੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਰਹੇ ਹਨ। ਇਸ ਵਾਰ ਨੇਤਾਵਾਂ ਤੋਂ ਅਲਾਵਾ ਫ਼ਿਲਮ ਸਟਾਰ ਵੀ ਮੌਜੂਦ ਰਹਿਣਗੇ।
ਨਰਿੰਦਰ ਮੋਦੀ
ਇਨ੍ਹਾਂ ਤੋਂ ਅਲਾਵਾ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨ ਨਾਥ ਅਤੇ ਥਾਈਲੈਂਡ ਦੇ ਵਿਸ਼ੇਸ਼ ਦੂਤ ਗ੍ਰਿਸਾਡਾ ਬੂਨਰੈਕ ਵੀ ਮੋਦੀ ਦੇ ਸਮਾਗਮ 'ਚ ਸ਼ਾਮਿਲ ਹੋਣਗੇ। ਭਾਰਤ ਸਰਕਾਰ ਨੇ ਇਸ ਸਮਾਰੋਹ 'ਚ BIMSTEC ਸਮੂਹ ਦੇ ਨੇਤਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਸਹੁੰ ਚੁੱਕ ਸਮਾਰੋਹ ਚੁੱਕ 'ਚ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ, ਰਾਜਪਾਲ ਅਤੇ ਵਿਰੋਧੀ ਦਲ ਦੇ ਨੇਤਾਵਾਂ ਨੂੰ ਵੀ ਬੁਲਾਇਆ ਗਿਆ ਹੈ।
ਕੀ ਹੋਵੇਗਾ ਖ਼ਾਸ:
- ਸਮਾਰੋਹ 'ਚ 5000-6000 ਲੋਕਾਂ ਦੀ ਮੌਜੂਦਗੀ ਦੀ ਉਮੀਦ
- ਨੇਤਾਵਾਂ ਤੋਂ ਅਲਾਵਾ ਫ਼ਿਲਮ ਸਟਾਰ, ਬੁੱਧੀਜੀਵੀ ਵੀ ਰਹਿਣਗੇ ਮੌਜੂਦ
- ਡਿਨਰ 'ਚ ਵੇਜ ਅਤੇ ਨਾਨ-ਵੈੱਜ ਪਰੋਸਿਆ ਜਾਵੇਗਾ
- ਡਿਨਰ 'ਚ 'ਦਾਲ ਰਾਏਸੀਨਾ' ਵੀ ਸ਼ਾਮਿਲ।