ਰੋਪੜ: ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ੍ਹ ਰਹੇ ਮਨੀਸ਼ ਤਿਵਾਰੀ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੋਈ ਵਿਅਕਤੀ ਮਨੀਸ਼ ਤਿਵਾਰੀ ਨੂੰ ਹਲਕੇ ਵਿੱਚ ਲੋਕਲ ਲੀਡਰ ਅਤੇ ਵੱਖ-ਵੱਖ ਹਲਕਿਆਂ ਵਿੱਚ ਵੱਖ-ਵੱਖ ਜਾਤੀਆਂ ਦੇ ਲੋਕਾਂ ਵੱਲੋਂ ਤਿਵਾਰੀ ਨੂੰ ਸਮਰਥਨ ਨਾ ਮਿਲਣ ਦੀ ਗੱਲ ਆਖ ਰਿਹਾ ਹੈ। ਮਨੀਸ਼ ਤਿਵਾਰੀ ਉਕਤ ਵਿਅਕਤੀ ਨੂੰ ਉਸਦਾ ਜਵਾਬ ਦੇ ਰਹੇ ਹਨ।
ਹੁਣ ਇਸ ਮਾਮਲੇ 'ਤੇ ਮਨੀਸ਼ ਤਿਵਾੜੀ ਨੇ ਆਪਣਾ ਵੀਡੀਓ ਬਣਾ ਕੇ ਦੱਸਿਆ ਹੈ ਕਿ ਇਹ ਕਲਿੱਪ ਉਨ੍ਹਾਂ ਦੇ ਵਿਰੋਧੀਆਂ ਦੀ ਚਾਲ ਹੈ। ਉਨ੍ਹਾਂ ਵੀਡੀਓ ਵਿੱਚ ਕਿਹਾ ਹੈ ਕਿ ਇਸ ਕਲਿੱਪ ਵਿੱਚ ਉਨ੍ਹਾਂ ਦੀ ਆਵਾਜ਼ ਦਾ ਗ਼ਲਤ ਇਸਤੇਮਾਲ ਕੀਤਾ ਗਿਆ ਹੈ। ਇਸਦੇ ਨਾਲ ਹੀ ਮਨੀਸ਼ ਤਿਵਾਰੀ ਵੱਲੋਂ ਇਸ ਕਲਿੱਪ ਦੇ ਸਬੰਧ ਵਿੱਚ ਦੋਸ਼ੀਆਂ ਦੇ ਖਿਲਾਫ ਰੋਪੜ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।